JALANDHAR WEATHER

ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ ਪੰਜਾਬ ਖਾਦੀ ਅਤੇ ਗ੍ਰਾਮੋਦਯੋਗ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਵਜੋਂ ਸੰਭਾਲਿਆ ਚਾਰਜ

ਜਲੰਧਰ, 13 ਮਾਰਚ (ਮੁਨੀਸ਼) - ਪੰਜਾਬ ਖਾਦੀ ਅਤੇ ਗ੍ਰਾਮੋਦਯੋਗ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ ਅੱਜ ਚੰਡੀਗੜ੍ਹ ਵਿਖੇ ਸਥਿਤ ਬੋਰਡ ਦੇ ਮੁੱਖ ਦਫ਼ਤਰ ਵਿਚ ਆਪਣਾ ਅਹੁਦਾ ਸੰਭਾਲ ਲਿਆ ਹੈ।
ਇਸ ਦੌਰਾਨ ਸਰਦਾਰ ਰਾਜਬੀਰ ਸਿੰਘ ਘੁਮਂਣ ਜੀ, ਓ.ਐਸ.ਡੀ. (ਮੁੱਖ ਮੱਤਰੀ ਪੰਜਾਬ) ਨੇ ਚਾਰਜ ਦਵਾਇਆ ਅਤੇ ਵਧਾਈ ਦਿੱਤੀ । ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਦਿਨੇਸ਼ ਢਲ, ਨਿਤਿਨ ਕੋਹਲੀ, ਇੰਦਰਜੀਤ ਕੌਰ ਮਾਨ (ਵਿਧਾਇਕਾ ਨਕੋਦਰ), ਮਹਾਰਾਜ ਬੰਸੀ ਦਾਸ ਜੀ, ਬਾਬਾ ਪਰਗਟ ਨਾਥ ਜੀ, ਮੇਅਰ ਵਨੀਤ ਧੀਰ, ਮੰਗਲ ਸਿੰਘ ਬੱਸੀ (ਸਟੇਟ ਚੈਅਰਮੈਨ ਪੰਜਾਬ ਐਗਰੋ), ਅਬਦੂਲ ਬਾਰੀ ਸਲਮਾਨੀ (ਸਟੇਟ ਚੈਅਰਮੇਨ ਮੁਸਲੀਮ ਵਿਕਾਸ ਬੋਰੜ) ਕਾਉਸਲਰ ਦੀਪਕ ਸ਼ਾਰਦਾ, ਮਾਸਟਰ ਗੋਰਵ ਸਮਾਜ ਸੇਵਕ, ਰੋਬਿਨ ਸਾਂਪਲਾ, ਕਰਨ ਮਲੀ, ਨਰਵੈਲ ਕੰਗ, ਅਮਿਤ ਢਲ ਕੌਸਲਰ, ਜਗਦੀਸ਼ ਸਮਰਾਏ, ਬਲਾਕ ਪ੍ਰਧਾਨ ਸਤਨਾਮ ਸਿੰਘ, ਬਬੂ ਥਾਪਰ, ਚੈਅਰਮੈਨ ਲਖਵੀਰ ਸਿੰਘ, ਸੰਗਠਨ ਇੰਚਾਰਜ ਜਸਵੀਰ ਸਿੰਘ, ਸਪੋਕਸ ਪਰਸਨ ਪੂਜਾ ਸਿੰਘ ਅਤੇ ਹਰਪਾਲ ਸਿੰਘ ਚੱਢਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ ਅਤੇ ਨਵੇਂ ਚੇਅਰਮੈਨ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਵਾਈਸ ਚੇਅਰਮੈਨ ਸ੍ਰੀ ਪਵਨ ਹੰਸ, ਮੈਂਬਰ ਸਕੱਤਰ, ਬੋਰਡ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਹਸਤੀਆਂ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਤਹਿ ਦਿਲੋਂ ਸਵਾਗਤ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ