JALANDHAR WEATHER

ਸੀ.ਪੀ.ਆਈ.(ਐਮ) ਨੇ 2026 ਕੇਰਲ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਕੀਤਾ ਐਲਾਨ

ਤਿਰੂਵਨੰਤਪੁਰਮ (ਕੇਰਲ), 15 ਮਾਰਚ (ਏਐਨਆਈ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ ਕੇਰਲ ਵਿਧਾਨ ਸਭਾ ਚੋਣਾਂ ਵਿਚ 86 ਸੀਟਾਂ 'ਤੇ ਚੋਣ ਲੜੇਗੀ, ਜੋ ਕਿ 9 ਅਪ੍ਰੈਲ ਨੂੰ ਇਕ ਪੜਾਅ ਵਿਚ ਹੋਣਗੀਆਂ। ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਐਮ.ਵੀ. ਗੋਵਿੰਦਨ ਨੇ ਐਲਾਨ ਕੀਤਾ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ 86 ਸੀਟਾਂ 'ਤੇ ਚੋਣ ਲੜੇਗੀ, ਜਿਸ ਵਿਚ 56 ਮੌਜੂਦਾ ਵਿਧਾਇਕ ਦੁਬਾਰਾ ਚੋਣ ਲੜਨ ਦੀ ਮੰਗ ਕਰ ਰਹੇ ਹਨ। ਪੋਲਿਟ ਬਿਊਰੋ ਦੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਪੋਲਿਟ ਬਿਊਰੋ ਦੇ ਇਕ ਮੈਂਬਰ ਨੂੰ ਚੋਣ ਲੜਨੀ ਚਾਹੀਦੀ ਹੈ। ਪੀ.ਬੀ. ਮੈਂਬਰ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਚੋਣ ਲੜਨਗੇ। ਸੀ.ਪੀ.ਆਈ.(ਐਮ) ਦੇ ਉਮੀਦਵਾਰਾਂ ਦੀ ਚੋਣ ਪੂਰੀ ਤਰ੍ਹਾਂ ਲੋਕਤੰਤਰੀ ਢੰਗ ਨਾਲ ਕੀਤੀ ਗਈ ਸੀ ।


ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਉੱਤਰੀ ਕੰਨੂਰ ਜ਼ਿਲ੍ਹੇ ਵਿਚ ਆਪਣੀ ਮੌਜੂਦਾ ਧਰਮਦਮ ਸੀਟ ਤੋਂ ਚੋਣ ਲੜਨਗੇ ਅਤੇ ਸੀਨੀਅਰ ਨੇਤਾ ਅਤੇ ਸਾਬਕਾ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਕੰਨੂਰ ਦੇ ਪੇਰਾਵੂਰ ਹਲਕੇ ਤੋਂ ਚੋਣ ਲੜਨਗੇ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ 2026 ਕੇਰਲ ਵਿਧਾਨ ਸਭਾ ਚੋਣਾਂ 9 ਅਪ੍ਰੈਲ ਨੂੰ ਇਕ ਪੜਾਅ ਵਿਚ ਹੋਣਗੀਆਂ ਤੇ ਵੋਟਾਂ ਦੀ ਗਿਣਤੀ 4 ਮਈ ਨੂੰ ਹੋਣ ਵਾਲੀ ਹੈ। ਅੱਜ ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜਿਸ ਨਾਲ 140 ਮੈਂਬਰੀ ਰਾਜ ਵਿਧਾਨ ਸਭਾ, ਜਿਸ ਨੂੰ ਕੇਰਲ ਨਿਯਮ ਸਭਾ ਵੀ ਕਿਹਾ ਜਾਂਦਾ ਹੈ, ਲਈ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ