JALANDHAR WEATHER

ਕਾਂਗਰਸੀ ਵਿਧਾਇਕ ਨੇ ਚੰਡੀਗੜ੍ਹ ਵਿਚ ਦਿੱਤਾ ਧਰਨਾ

ਚੰਡੀਗੜ੍ਹ, 18 ਮਾਰਚ- ਹਰਿਆਣਾ ਦੇ ਸਿਰਸਾ ਤੋਂ ਕਾਂਗਰਸੀ ਵਿਧਾਇਕ ਗੋਕੁਲ ਸੇਤੀਆ ਨੇ ਚੰਡੀਗੜ੍ਹ ਵਿਚ ਕਾਂਗਰਸ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਰਾਜ ਸਭਾ ਚੋਣਾਂ ਵਿਚ ਕ੍ਰਾਸ ਵੋਟਿੰਗ ਕਰਨ ਵਾਲੇ ਪੰਜ ਵਿਧਾਇਕਾਂ ਦੇ ਨਾਮ ਜਨਤਕ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਦਾਅਵਾ ਕਰਦੇ ਹੋਏ ਕਿ ਮੇਰੀ ਵੋਟ ਰੱਦ ਕਰ ਦਿੱਤੀ ਗਈ ਹੈ, ਮੇਰਾ ਨਾਮ ਹਰ ਜਗ੍ਹਾ ਘੁੰਮ ਰਿਹਾ ਹੈ।

ਇਸ ਦੌਰਾਨ ਆਜ਼ਾਦ ਉਮੀਦਵਾਰ ਸਤੀਸ਼ ਨੰਦਲ ਆਪਣੀ ਹਾਰ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦੀ ਤਿਆਰੀ ਕਰ ਰਹੇ ਹਨ। ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਏਲਨਾਬਾਦ ਤੋਂ ਕਾਂਗਰਸੀ ਵਿਧਾਇਕ ਭਰਤ ਸਿੰਘ ਬੇਨੀਵਾਲ ਦੀ ਵੋਟ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ। ਜਦੋਂ ਬੇਨੀਵਾਲ ਆਪਣੀ ਵੋਟ ਪਾਉਣ ਆਏ ਤਾਂ ਭੁਪਿੰਦਰ ਸਿੰਘ ਹੁੱਡਾ ਨੇ ਦੂਰ ਰਹਿਣ ਦੀ ਸ਼ਰਤ ਦੇ ਬਾਵਜੂਦ ਉਨ੍ਹਾਂ ਨੂੰ ਛੂਹਿਆ। ਹੁੱਡਾ ਵੋਟ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ