JALANDHAR WEATHER

ਅੰਮ੍ਰਿਤਸਰ ਹਵਾਈ ਅੱਡੇ 'ਤੇ ਦੁਪਹਿਰ 1 ਵਜੇ ਤੋਂ ਰਾਤ 10 ਤੱਕ ਨਹੀਂ ਉੱਡਣਗੇ ਜਹਾਜ਼

ਰਾਜਾਸਾਂਸੀ (ਅੰਮ੍ਰਿਤਸਰ), 29 ਮਾਰਚ ( ਹਰਦੀਪ ਸਿੰਘ ਖੀਵਾ) - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਪਹਿਰ 1 ਵਜੇ ਤੋਂ ਰਾਤ 10 ਵਜੇ ਤੱਕ ਨਹੀਂ ਚੱਲਣਗੀਆਂ ਉਡਾਣਾਂ। ਜਾਣਕਾਰੀ ਮੁਤਾਬਿਕ ਹਵਾਈ ਅੱਡੇ 'ਤੇ ਰਨਵੇ ਦੀ ਮੁਰੰਮਤ ਤੇ ਉਸਾਰੀ ਦਾ ਕੰਮ ਸ਼ੁਰੂ ਹੋ ਰਿਹਾ ਹੈ, ਜਿਸ ਕਰਕੇ ਕਰੀਬ 10 ਘੰਟੇ ਸਾਰੀਆਂ ਉਡਾਣਾਂ ਨੂੰ ਰੋਕਿਆ ਗਿਆ ਹੈ। ਪਤਾ ਲੱਗਾ ਹੈ ਕਿ ਰਨਵੇ ਦੀ ਮੁਰੰਮਤ ਲਈ 1 ਅਪ੍ਰੈਲ ਤੋਂ ਲਗਾਤਾਰ ਕੰਮ ਜਾਰੀ ਰਹੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ