JALANDHAR WEATHER

ਸਰਕਾਰੀ ਦਫ਼ਤਰਾਂ ਤੇ ਹਾਈਕੋਰਟਾਂ ਨੂੰ ਧਮਕੀ ਭਰੇ ਸੁਨੇਹੇ ਭੇਜਣ ਵਾਲੇ ਦਾ ਪੁਲਿਸ ਨੇ ਲਿਆ ਰਿਮਾਂਡ

ਨਵੀਂ ਦਿੱਲੀ, 1 ਅਪ੍ਰੈਲ- ਦਿੱਲੀ ਪੁਲਿਸ ਦੇ ਸੂਤਰਾਂ ਨੇ ਕਿਹਾ ਕਿ ਦੇਸ਼ ਭਰ ਵਿਚ ਕਈ ਸੰਸਥਾਵਾਂ, ਹਾਈ ਕੋਰਟਾਂ ਅਤੇ ਸਰਕਾਰੀ ਦਫਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 1,000 ਤੋਂ ਵੱਧ ਝੂਠੇ ਧਮਕੀ ਭਰੇ ਸੁਨੇਹੇ ਭੇਜਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ 47 ਸਾਲਾ ਸ਼੍ਰੀਨਿਵਾਸ ਲੂਈ ਨੂੰ 6 ਦਿਨਾਂ ਦੀ ਦਿੱਲੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਕਰਨਾਟਕ ਦੇ ਮੈਸੂਰ ਵਿਚ ਜ਼ਮੀਨੀ ਵਿਵਾਦ ਸੀ ਅਤੇ ਉਸ ਦੇ ਪਿਤਾ ਵਲੋਂ ਉਸ ਦਾ ਹਿੱਸਾ ਉਸ ਨੂੰ ਨਹੀਂ ਮਿਲ ਰਿਹਾ ਸੀ।

ਇਸ ਕਾਰਨ ਸ਼੍ਰੀਨਿਵਾਸ ਲੂਈ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ ਅਤੇ ਅਦਾਲਤ ਤੋਂ ਨਾਰਾਜ਼ ਸੀ ਕਿਉਂਕਿ ਉਸਨੂੰ ਇਨਸਾਫ਼ ਨਹੀਂ ਮਿਲ ਰਿਹਾ ਸੀ। ਉਸਨੇ ਨੈੱਟ ਦੀ ਯੋਗਤਾ ਪ੍ਰਾਪਤ ਕੀਤੀ ਸੀ ਅਤੇ ਇਕ ਸਹਾਇਕ ਪ੍ਰੋਫੈਸਰ ਵਜੋਂ ਵੀ ਕੰਮ ਕੀਤਾ ਸੀ। ਜ਼ਿਆਦਾਤਰ ਮੇਲ/ਸੁਨੇਹੇ ਉਸਦੇ ਫੋਨ ਤੋਂ ਭੇਜੇ ਗਏ ਸਨ। ਪੁਲਿਸ ਟੀਮ ਡਿਵਾਈਸ ਨੂੰ ਆਪਣੀ ਹਿਰਾਸਤ ਵਿਚ ਲੈਣ ਲਈ ਮੈਸੂਰ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣਾ ਆਈ.ਪੀ.ਪਤਾ ਲੁਕਾਉਣ ਵਿਚ ਮਾਹਰ ਸੀ। ਉਸ ਨੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਨੂੰ ਵੀ ਈਮੇਲ ਭੇਜੇ ਸਨ। ਉਹ ਫੜੇ ਜਾਣ ਦੇ ਡਰੋਂ ਆਪਣਾ ਪਤਾ ਬਦਲਦਾ ਰਿਹਾ। ਜਾਣਕਾਰੀ ਅਨੁਸਾਰ ਕਈ ਸ਼ਹਿਰਾਂ ਦੀਆਂ ਅਦਾਲਤਾਂ ਹੀ ਨਹੀਂ, ਸਗੋਂ ਸੁਪਰੀਮ ਕੋਰਟ ਵੀ ਉਸ ਦੇ ਨਿਸ਼ਾਨੇ 'ਤੇ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ