JALANDHAR WEATHER

ਤੁਸੀਂ ਪਿਛਲੇ ਕੁਝ ਸਾਲਾਂ ਤੋਂ ਡਰ ਗਏ ਹੋ ਰਾਘਵ- ਅਨੁਰਾਗ ਢਾਂਡਾ

ਨਵੀਂ ਦਿੱਲੀ, 3 ਅਪ੍ਰੈਲ-‘ਆਪ’ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਟਵੀਟ ਕਰ ਕਿਹਾ ਕਿ ਅਸੀਂ ਕੇਜਰੀਵਾਲ ਦੇ ਸਿਪਾਹੀ ਹਾਂ। ਨਿਡਰਤਾ ਸਾਡੀ ਮੁੱਢਲੀ ਪਛਾਣ ਹੈ। ਕੋਈ ਮੋਦੀ ਤੋਂ ਡਰ ਜਾਵੇ ਤਾਂ ਉਹ ਦੇਸ਼ ਲਈ ਕੀ ਲੜੇਗਾ? ਉਨ੍ਹਾਂ ਕਿਹਾ ਕਿ ਪਾਰਟੀ ਨੂੰ ਸੰਸਦ ਵਿਚ ਥੋੜ੍ਹਾ ਜਿਹਾ ਬੋਲਣ ਦਾ ਸਮਾਂ ਮਿਲਦਾ ਹੈ ਅਤੇ ਉਸ ਸਮੇਂ ਵਿਚ ਅਸੀਂ ਜਾਂ ਤਾਂ ਦੇਸ਼ ਨੂੰ ਬਚਾਉਣ ਲਈ ਲੜ ਸਕਦੇ ਹਾਂ ਜਾਂ ਹਵਾਈ ਅੱਡੇ ਦੀਆਂ ਕੰਟੀਨਾਂ ਵਿਚ ਸਮੋਸੇ ਸਸਤੇ ਕਰ ਸਕਦੇ ਹਾਂ।

ਗੁਜਰਾਤ ਵਿਚ ਸਾਡੇ ਸੈਂਕੜੇ ਵਰਕਰਾਂ ਨੂੰ ਭਾਜਪਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਕੀ ਸੰਸਦ ਮੈਂਬਰ ਨੇ ਸਦਨ ਵਿਚ ਕੁਝ ਕਿਹਾ? ਪੱਛਮੀ ਬੰਗਾਲ ਵਚ ਵੋਟ ਪਾਉਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਸੀ.ਈ.ਸੀ. ਵਿਰੁੱਧ ਸਦਨ ਵਿਚ ਇਕ ਮਤਾ ਲਿਆਂਦਾ ਗਿਆ ਸੀ, ਪਰ ਭਾਈ ਸਾਹਿਬ ਨੇ ਉਸ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ।

ਜਦੋਂ ਪਾਰਟੀ ਸਦਨ ਵਿਚੋਂ ਵਾਕਆਊਟ ਕਰਦੀ ਹੈ, ਤਾਂ ਉਹ ਮੋਦੀ ਦੀ ਹਾਜ਼ਰੀ ਲਗਾਉਣ ਲਈ ਬੈਠੇ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ, ਤੁਸੀਂ ਡਰ ਗਏ ਹੋ, ਰਾਘਵ। ਤੁਸੀਂ ਮੋਦੀ ਵਿਰੁੱਧ ਬੋਲਣ ਤੋਂ ਡਰਦੇ ਹੋ। ਤੁਸੀਂ ਦੇਸ਼ ਦੇ ਅਸਲ ਮੁੱਦਿਆਂ 'ਤੇ ਬੋਲਣ ਤੋਂ ਡਰਦੇ ਹੋ।

ਜੋ ਵੀ ਡਰਦਾ ਹੈ...

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ