JALANDHAR WEATHER

ਦਾਖਾ ਸੇਵਾ ਕੇਂਦਰ 'ਚ ਐੱਸ.ਸੀ. ਸਰਟੀਫਿਕੇਟ ਲਈ ਲੱਗੀਆਂ ਬੀਬੀਆਂ ਦੀਆਂ ਲੰਮੀਆਂ ਲਾਈਨਾਂ

ਮੁੱਲਾਂਪੁਰ ਦਾਖਾ (ਲੁਧਿਆਣਾ), 6 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ) - ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਹੇਠ ਐੱਸ.ਸੀ. ਵਰਗ ਨਾਲ ਸੰਬੰਧਿਤ ਔਰਤਾਂ ਵਲੋਂ 1500 ਰੁਪਏ ਪ੍ਰਤੀ ਮਹੀਨਾ ਸਹਾਇਤਾ ਪ੍ਰਾਪਤ ਕਰਨ ਲਈ ਯੋਜਨਾ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਪਹਿਲਾਂ ਐੱਸ.ਸੀ. ਵਰਗ (ਜਾਤੀ) ਸਰਟੀਫਿਕੇਟ ਬਣਵਾਉਣ ਲਈ ਸੇਵਾ ਕੇਂਦਰਾਂ 'ਚ 18 ਸਾਲ ਤੋਂ ਵੱਧ ਉਮਰ ਔਰਤਾਂ ਦੀਆਂ ਲਾਈਨਾਂ ਲੱਗ ਰਹੀਆਂ ਹਨ। ਦਾਖਾ ਸੇਵਾ ਕੇਂਦਰ 'ਚ ਵੀ ਐਸ.ਸੀ. ਸਰਟੀਫਿਕੇਟ ਪ੍ਰਾਪਤ ਕਰਨ ਲਈ ਸੇਵਾ ਕੇਂਦਰਾਂ ਦੇ ਬਾਹਰ ਵੰਡੇ ਜਾਣ ਵਾਲੇ ਟੋਕਨ ਪ੍ਰਾਪਤ ਕਰਨ ਲਈ ਮਹਿਲਾਵਾਂ 6 ਵਜੇ ਹੀ ਆ ਕੇ ਲਾਈਨ ਵਿਚ ਲੱਗ ਗਈਆਂ। ਲਾਈਨਾਂ 'ਚ ਖੜ੍ਹੀਆਂ ਬੀਬੀਆਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਯੋਜਨਾ ਦੇ ਲਾਭ ਲਈ ਸਾਨੂੰ ਜਾਤੀ ਦਾ ਸਰਟੀਫਿਕੇਟ ਪਿੰਡ ਪੱਧਰ 'ਤੇ ਹੀ ਬਣਾਉਣ ਦਾ ਪ੍ਰਬੰਧ ਕੀਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ