JALANDHAR WEATHER

ਸਬਰੀਮਾਲਾ ਵਿਚ ਔਰਤਾਂ ਦੇ ਦਾਖਲੇ 'ਤੇ ਅੱਜ ਹੋਵੇਗੀ ਸੁਪਰੀਮ ਕੋਰਟ ’ਚ ਸੁਣਵਾਈ

ਨਵੀਂ ਦਿੱਲੀ, 7 ਅਪ੍ਰੈਲ- ਕੇਰਲ ਦੇ ਸਬਰੀਮਾਲਾ ਮੰਦਰ ਵਿਚ ਔਰਤਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਵਾਲਾ ਹੁਕਮ ਲਾਗੂ ਰਹਿਣਾ ਚਾਹੀਦਾ ਹੈ ਜਾਂ ਨਹੀਂ, ਸੁਪਰੀਮ ਕੋਰਟ ਦਾ ਨੌਂ ਜੱਜਾਂ ਵਾਲਾ ਸੰਵਿਧਾਨਕ ਬੈਂਚ ਅੱਜ ਇਸ ਮਾਮਲੇ ਦੀ ਸੁਣਵਾਈ ਕਰੇਗਾ। ਧਾਰਮਿਕ ਸਥਾਨਾਂ 'ਤੇ ਔਰਤਾਂ ਨਾਲ ਵਿਤਕਰੇ ਨਾਲ ਸੰਬੰਧਿਤ ਇਹ ਮੁੱਦੇ ਪਿਛਲੇ 26 ਸਾਲਾਂ ਤੋਂ ਦੇਸ਼ ਭਰ ਦੀਆਂ ਵੱਖ-ਵੱਖ ਅਦਾਲਤਾਂ ਵਿਚ ਲੰਬਿਤ ਹਨ। ਸੁਪਰੀਮ ਕੋਰਟ ਦਾ ਨੌਂ ਜੱਜਾਂ ਵਾਲਾ ਸੰਵਿਧਾਨਕ ਬੈਂਚ ਅੱਜ ਤੋਂ 22 ਅਪ੍ਰੈਲ ਤੱਕ 50 ਤੋਂ ਵੱਧ ਪਟੀਸ਼ਨਾਂ 'ਤੇ ਅੰਤਿਮ ਦਲੀਲਾਂ ਸੁਣੇਗਾ।

ਸਬਰੀਮਾਲਾ ਸਮੀਖਿਆ ਮਾਮਲੇ ਦੀ ਸੁਣਵਾਈ ਸਵੇਰੇ 10:30 ਵਜੇ ਸੁਪਰੀਮ ਕੋਰਟ ਵਿਚ ਸ਼ੁਰੂ ਹੋਵੇਗੀ। ਸਮੀਖਿਆ ਪਟੀਸ਼ਨਕਰਤਾ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ 7 ਅਪ੍ਰੈਲ ਤੋਂ 9 ਅਪ੍ਰੈਲ ਤੱਕ ਆਪਣੀਆਂ ਦਲੀਲਾਂ ਪੇਸ਼ ਕਰ ਸਕਣਗੇ, ਜਦੋਂ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ 14 ਅਪ੍ਰੈਲ ਤੋਂ 16 ਅਪ੍ਰੈਲ ਤੱਕ ਆਪਣੀਆਂ ਦਲੀਲਾਂ ਪੇਸ਼ ਕਰ ਸਕਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ