JALANDHAR WEATHER

ਜਲੰਧਰ ਸਣੇ ਪੰਜਾਬ ਦੇ ਕਈਆਂ ਜ਼ਿਲ੍ਹਿਆਂ ’ਚ ਸਵੇਰ ਤੋਂ ਲਗਾਤਾਰ ਬਾਰਿਸ਼

ਜਲੰਧਰ, 7 ਅਪ੍ਰੈਲ- ਜਲੰਧਰ ਸਣੇ ਪੰਜਾਬ ਦੇ ਕਈਆਂ ਜ਼ਿਲ੍ਹਿਆਂ ਵਿਚ ਸਵੇਰ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਜਨਜੀਵਨ ਪ੍ਰਭਾਵਤ ਕਰਕੇ ਰੱਖ ਦਿੱਤਾ ਹੈ। ਤੇਜ਼ ਬਾਰਿਸ਼ ਕਾਰਨ ਆਮ ਲੋਕਾਂ ਨੂੰ ਸਵੇਰ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇਜ਼ ਬਾਰਿਸ਼ ਕਾਰਨ ਭਾਵੇਂ ਤਾਪਮਾਨ ਵਿਚ ਕਾਫੀ ਗਿਰਾਵਟ ਹੋ ਗਈ ਹੈ ਪਰ ਇਸਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਫਸਲ ਵੱਢਣ ਦੀ ਕਗਾਰ ਉਤੇ ਖੜ੍ਹੀ ਸੀ ਪਰ ਬਾਰਿਸ਼ ਕਾਰਨ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ