ਡੈਮੋਕ੍ਰੇਟਾਂ ਵਲੋਂ ਟਰੰਪ ਨੂੰ ਹਟਾਉਣ ਲਈ ਸੰਵਿਧਾਨ 'ਚ 25ਵੀਂ ਸੋਧ ਦੀ ਮੰਗ
ਸਾਨ ਫਰਾਂਸਿਸਕੋ, 8 ਅਪ੍ਰੈਲ (ਐਸ. ਅਸ਼ੋਕ ਭੌਰਾ)-ਭਾਵੇਂ ਦੋ ਹਫ਼ਤਿਆਂ ਲਈ ਈਰਾਨ-ਅਮਰੀਕਾ ਦਰਮਿਆਨ ਜੰਗਬੰਦੀ ਹੋ ਗਈ ਹੈ ਪਰ ਰਾਸ਼ਟਰਪਤੀ ਦੀ ਡੋਨਾਲਡ ਟਰੰਪ ਕਾਰਜਸ਼ੈਲੀ ਤੇ ਹਲਾਤਾਂ ਪ੍ਰਤੀ ਸੁਹਿਦਰ ਅਮਰੀਕਨਾਂ ਦੀਆਂ ਚਿੰਤਾਵਾਂ ਬਣੀਆਂ ਹੋਈਆਂ ਹਨ | ਟਰੰਪ ਈਰਾਨ ਨੂੰ ਸਰਾਪ ਦੇਣ ਵਰਗੀਆਂ ਹਾਸੋ-ਹੀਣੀਆਂ ਗੱਲਾਂ ਕਰ ਰਿਹਾ ਹੈ, ਧਮਕੀਆਂ ਦੇ ਰਿਹਾ ਹੈ | ਇਸ ਸਭ ਨੂੰ ਲੈ ਕੇ ਜਿਥੇ ਡੈਮੋਕ੍ਰੇਟਿਕ 79 ਸਾਲਾ ਟਰੰਪ ਦੀ ਮਾਨਸਿਕ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਉਸ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ, ਉਥੇ ਰਿਪਬਲਿਕਨ ਪੂਰੀ ਤਰਾਂ ਖਾਮੋਸ਼ ਹਨ | ਕਾਂਗਰਸ ਦੇ 20 ਤੋਂ ਵੱਧ ਡੈਮੋਕ੍ਰੇਟਿਕ ਮੈਂਬਰਾਂ ਨੇ ਟਰੰਪ ਦੀ ਕੈਬਨਿਟ ਨੂੰ ਸੰਵਿਧਾਨ 'ਚ 25ਵੀਂ ਸੋਧ ਦੀ ਮੰਗ ਕੀਤੀ ਹੈ ਤਾਂ ਜੋ ਇਕ ਅਜਿਹੇ ਰਾਸ਼ਟਰਪਤੀ ਨੂੰ ਹਟਾਇਆ ਜਾ ਸਕੇ, ਜਿਸ ਨੂੰ ਅਹੁਦੇ ਲਈ ਅਯੋਗ ਮੰਨਿਆ ਜਾ ਰਿਹਾ ਹੈ | ਇਨ੍ਹਾਂ ਨਾਲ ਮਾਰਜੋਰੀ ਟੇਲਰ ਗ੍ਰੀਨ ਵੀ ਸ਼ਾਮਿਲ ਹੋਈ, ਜੋ ਕਿ ਰਿਪਬਲਿਕਨ ਅਮਰੀਕੀ ਪ੍ਰਤੀਨਿਧੀ ਅਤੇ ਟਰੰਪ ਦੀ ਆਲੋਚਕ ਹੈ | ਉਸ ਨੇ ਲਿਖਿਆ ਕਿ ਅਮਰੀਕਾ 'ਤੇ ਇਕ ਵੀ ਬੰਬ ਨਹੀਂ ਡਿੱਗਾ ਅਤੇ ਅਸੀਂ ਇਕ ਪੂਰੀ ਸੱਭਿਅਤਾ ਨੂੰ ਖਤਮ ਕਰਨ ਦੀ ਗੱਲ ਆਖ ਰਹੇ ਹਾਂ, ਇਹ ਬੁਰਾਈ ਅਤੇ ਪਾਗਲਪਨ ਹੈ | ਉਸ ਨੇ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ ਕਿ ਟਰੰਪ ਪਾਗਲ ਹੋ ਗਿਆ ਹੈ ਅਤੇ ਹੁਣ ਡੈਮੋਕਰੇਟਸ ਨੇ ਰਾਸ਼ਟਰਪਤੀ ਦੀ ਮਾਨਸਿਕ ਸਿਹਤ 'ਤੇ ਸਵਾਲ ਉਠਾ ਕੇ ਨਵਾਂ ਆਧਾਰ ਬਣਾਇਆ ਹੈ | ਨਿਊਯਾਰਕ ਸਮੇਤ ਦੇਸ਼ ਭਰ 'ਚ ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਕਾਂਗਰਸ 'ਚ ਇਕਲੌਤੇ ਈਰਾਨੀ ਅਮਰੀਕੀ ਡੈਮੋਕ੍ਰੇਟ ਯਾਸਾਮੀਨ ਅੰਸਾਰੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਮਰੀਕਾ ਦਾ ਰਾਸ਼ਟਰਪਤੀ ਪਾਗਲ ਹੈ, ਜੋ ਸਾਡੇ ਦੇਸ਼ ਅਤੇ ਬਾਕੀ ਦੁਨੀਆ ਲਈ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ | ਸਾਬਕ ਰਿਪਬਲਿਕਨ ਤੇ ਹੁਣ ਡੈਮੋਕ੍ਰੇਟ ਬਣੇ ਕਰਟ ਬਾਰਡੇਲਾ ਨੇ ਕਿਹਾ ਕਿ ਇਕ ਵਿਧੀ ਜਿਸ ਨੂੰ ਅਸੀਂ ਜਾਣਦੇ ਹਾਂ, ਨੂੰ ਤੁਰੰਤ ਲਾਗੂ ਕੀਤਾ ਜਾ ਸਕਦਾ ਹੈ ਅਤੇ ਉਹ ਹੈ 25ਵੀਂ ਸੋਧ |
;
;
;
;
;
;
;
;