ਜਗਰਾਉਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
ਜਗਰਾਉਂ ( ਲੁਧਿਆਣਾ), 11 ਅਪ੍ਰੈਲ (ਕੁਲਦੀਪ ਸਿੰਘ ਲੋਹਟ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਗਰਾਉਂ ਪੁੱਜੇ, ਜਿਥੇ ਉਨ੍ਹਾਂ ਵ੍ਰਿੰਦਾਵਨ ਹਾਦਸੇ ਦੇ ਮਿ੍ਤਕ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਇਕ ਭਿਆਨਕ ਹਾਦਸਾ ਸੀ, ਜਿਸ ਨੇ ਸਭ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਪੱਪੀ ਪਰਾਸ਼ਰ, ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਚੰਦ ਸਿੰਘ ਡੱਲਾ ਵੀ ਮੌਜੂਦ ਸਨ।
;
;
;
;
;
;
;
;