ਮਿੰਨੀ ਬੱਸ ਆਪਰੇਟਰ ਯੂਨੀਅਨ ਵਲੋਂ ਪਿਛਲੇ 2 ਸਾਲਾਂ ਤੋਂ ਰੱਦ ਕੀਤੇ ਮਿੰਨੀ ਬੱਸਾਂ ਦੇ ਪਰਮਿਟ ਬਹਾਲੀ ਦੀ ਮੰਗ
ਚੋਗਾਵਾਂ/ਅੰਮ੍ਰਿਤਸਰ, 11 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ) - ਮਿੰਨੀ ਬੱਸ ਆਪਰੇਟਰ ਯੂਨੀਅਨ ਚੋਗਾਵਾਂ/ਲੋਪੋਕੇ ਵਲੋਂ ਪਿਛਲੇ 2 ਸਾਲਾਂ ਤੋਂ ਲੋਪੋਕੇ-ਚੋਗਾਵਾਂ ਰੋਡ ਤੋਂ ਅੰਮ੍ਰਿਤਸਰ ਚਲਦੀਆਂ ਮਿੰਨੀ ਬੱਸਾਂ ਦੇ ਰੱਦ ਕੀਤੇ ਪਰਮਿਟ ਬਹਾਲ ਕਰਨ ਕਰਨ ਦੀ ਮੰਗ ਨੂੰ ਲੈ ਕੇ ਦਰ ਦਰ ਠੋਕਰਾਂ ਖਾਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂਅ ਤੇ ਮੰਗ ਪੱਤਰ ਭੇਜ ਕੇ ਸੈਂਕੜੇ ਪਰਿਵਾਰਾਂ ਦੇ ਦੁਖੜੇ ਸੁਣਾਏ। ਮੰਗ ਪੱਤਰ ਵਿਚ ਬਾਬਾ ਅਵਤਾਰ ਸਿੰਘ ਤਾਰੀ, ਡਾ. ਨਰਿੰਦਰ ਕੁਮਾਰ ਨੇ ਕਿਹਾ ਕਿ 1990/92 ਵਿੱਚ ਜ਼ਿਲ੍ਹੇ ਦੇ ਡੀਸੀ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵਜੋਂ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ ਸਨ। ਪਿਛਲੇ ਲੰਮੇ ਸਮੇਂ ਤੋਂ ਉਹ ਮਿੰਨੀ ਬੱਸਾਂ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਪੋਕੇ ਚੋਗਾਵਾਂ ਰੋਡ ਤੇ 50 ਬੱਸਾਂ ਵਿੱਚੋ 30 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ। 20 ਬੱਸਾਂ ਚੱਲ ਰਹੀਆਂ ਹਨ। ਉਨ੍ਹਾਂ ਦੀਆਂ ਬੰਦ ਕੀਤੀਆਂ 30 ਬੱਸਾਂ ਕਿਉਂ ਨਹੀਂ ਚੱਲ ਸਕਦੀਆਂ? ਇਸ ਸਬੰਧੀ ਅਸੀਂ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ, ਟਰਾਂਸਪੋਰਟ ਮੰਤਰੀ ਅਤੇ ਹੋਰਨਾ ਮੰਤਰੀਆਂ ਨੂੰ ਵੀ ਆਪਣੇ ਦੁਖੜੇ ਸੁਣਾਏ ਕਿ ਉਕਤ ਮਿਨੀ ਬੱਸਾਂ ਬੰਦ ਹੋਣ ਨਾਲ ਸੈਂਕੜੇ ਪਰਿਵਾਰਾਂ ਨੂੰ ਰੋਜੀ ਰੋਟੀ ਦੇ ਲਾਲੇ ਪੈ ਗਏ ਹਨ। ਉਨ੍ਹਾਂ ਕੋਲ ਹੋਰ ਕਮਾਈ ਦਾ ਕੋਈ ਸਾਧਨ ਨਹੀਂ ਹੈ।ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ? ਉਨ੍ਹਾਂ ਮੰਗ ਪੱਤਰ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਰੱਦ ਕੀਤੇ ਪਰਮਿਟ ਬਹਾਲ ਕਰਕੇ ਉਨਾਂ ਦਾ ਰੁਜ਼ਗਾਰ ਚਾਲੂ ਕੀਤਾ ਜਾਵੇ।
;
;
;
;
;
;
;
;