ਆਈ.ਪੀ.ਐਲ.2026 - ਚੇਨਈ ਨੇ 23 ਦੌੜਾਂ ਨਾਲ ਹਰਾਇਆ ਦਿੱਲੀ ਨੂੰ
ਸੰਜੂ ਨੇ ਲਗਾਇਆ ਇਸ ਸੀਜ਼ਨ ਦਾ ਪਹਿਲਾ ਸੈਂਕੜਾ
ਚੇਨਈ, 11 ਅਪ੍ਰੈਲ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ. 2026) ਦੇ 18ਵਾਂ ਮੈਚ 'ਚ ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ.) ਨੇ ਦਿੱਲੀ ਕੈਪੀਟਲਜ਼ ਨੂੰ 23 ਦੌੜਾਂ ਨਾਲ ਹਰਾਇਆ | ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਸੀ.ਐਸ.ਕੇ ਲਈ ਬੱਲੇਬਾਜ਼ੀ ਕਰਦੇ ਹੋਏ ਸੰਜੂ ਸੈਮਸਨ ਨੇ ਸਿਰਫ਼ 52 ਗੇਂਦਾਂ 'ਚ ਸੈਂਕੜਾ ਲਗਾਇਆ ਤੇ ਉਹ 115 ਦੌੜਾਂ ਬਣਾਉਂਦੇ ਹੋਏ ਅਜੇਤੂ ਰਿਹਾ | ਇਹ ਸੀਜ਼ਨ ਦਾ ਪਹਿਲਾ ਆਈ.ਪੀ.ਐਲ. ਸੈਂਕੜਾ ਤੇ ਸੰਜੂ ਦੇ ਕਰੀਅਰ ਦਾ ਚੌਥਾ ਸੈਂਕੜਾ ਹੈ | ਇਸ ਮੁਕਾਬਲੇ 'ਚ ਟਾਸ ਜਿੱਤ ਕੇ ਦਿੱਲੀ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਸੰਜੂ ਤੇ ਮਹਾਤਰੇ (59) ਦੀਆਂ ਸ਼ਾਨਦਾਰ ਪਾਰੀਆਂ ਨਾਲ, ਸੀ.ਐਸ.ਕੇ. ਨੇ 2 ਵਿਕਟਾਂ ਦੇ ਨੁਕਸਾਨ 'ਤੇ ਕੁੱਲ 212 ਦÏੜਾਂ ਬਣਾਈਆਂ | 213 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਦਿੱਲੀ ਕੈਪੀਟਲਸ ਨੇ ਇਕ ਵਧੀਆ ਸ਼ੁਰੂਆਤ ਕੀਤੀ | ਕੇ.ਐਲ. ਰਾਹੁਲ ਅਤੇ ਨਿਸੰਕਾ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਤੇ ਸਿਰਫ ਪੰਜ ਓਵਰਾਂ 'ਚ 61 ਦÏੜਾਂ ਬਣਾਈਆਂ | ਹਾਲਾਂਕਿ, ਇਸ ਸਕੋਰ 'ਤੇ ਕੇ.ਐਲ. ਰਾਹੁਲ ਨੇ ਆਪਣੀ ਵਿਕਟ ਗੁਆ ਦਿੱਤੀ | ਇਸ ਤੋਂ ਬਾਅਦ, ਅਗਲੇ ਹੀ ਓਵਰ ਵਿੱਚ ਪਥੁਮ ਨਿਸੰਕਾ ਵੀ ਆਊਟ ਹੋ ਗਏ | ਕਪਤਾਨ ਅਕਸ਼ਰ ਪਟੇਲ ਆਊਟ ਹੋਣ 'ਤੇ ਸਕੋਰ 66 ਦÏੜਾਂ 'ਤੇ ਖੜ੍ਹਾ ਸੀ | ਇਸ ਤੋਂ ਬਾਅਦ ਟੀਮ ਨੇ ਆਪਣੀ ਲੈਅ ਗਵਾ ਦਿੱਤੀ ਤੇ ਦਿੱਲੀ ਦੀ ਪੂਰੀ ਟੀਮ 20 ਓਵਰਾਂ 'ਚ 189 ਦੌੜਾਂ 'ਤੇ ਹੀ ਸਿਮਟ ਗਈ |
;