JALANDHAR WEATHER

ਅਲਬਰਟਾ ਐਨ.ਡੀ.ਪੀ. ਪਾਰਟੀ ਨੇ ਪੰਜਾਬੀ ਦੇ ਗੜ੍ਹ ’ਚ 3 ਪੰਜਾਬੀ ਉਮੀਦਵਾਰ ਐਲਾਨੇ

ਕੈਲਗਰੀ, 13 ਅਪ੍ਰੈਲ (ਜਸਜੀਤ ਸਿੰਘ ਧਾਮੀ)- ਅਲਬਰਟਾ ਐਨ.ਡੀ.ਪੀ. ਪਾਰਟੀ ਵਲੋਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ-ਪੂਰਬੀ ਵਿਚ ਪੈਂਦੇ ਵਿਧਾਨ ਸਭਾ ਹਲਕਾ ਕੈਲਗਰੀ-ਉੱਤਰ ਪੂਰਬ ਤੋਂ ਮੌਜੂਦਾ ਵਿਧਾਇਕ ਗੁਰਿੰਦਰ ਬਰਾੜ ਨੂੰ ਦੁਬਾਰਾ ਉਮੀਦਵਾਰ ਬਣਾ ਦਿੱਤਾ ਹੈ | ਇਸ ਤਰ੍ਹਾਂ ਵਿਧਾਨ ਸਭਾ ਹਲਕਾ ਕੈਲਗਰੀ-ਫਾਲਕਨਰਿਜ ਤੋਂ ਮੌਜੂਦਾ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਨੂੰ ਉਮੀਦਵਾਰ ਅਤੇ ਵਿਧਾਨ ਸਭਾ ਹਲਕਾ ਕੈਲਗਰੀ-ਭੁੱਲਰ-ਮੈਕਾਲ ਤੋਂ ਮੌਜੂਦਾ ਵਿਧਾਇਕ ਇਰਫ਼ਾਨ ਸਾਬੀਰ ਨੂੰ ਉਮੀਦਵਾਰ ਐਲਾਨਿਆ ਹੈ । ਇਥੇ ਦੱਸਣਾ ਬਣਦਾ ਹੈ ਕਿ ਅਜੇ ਵਿਧਾਨ ਸਭਾ ਦੀਆਂ ਚੋਣਾਂ 2027 ਵਿਚ ਹੋਈਆਂ ਹਨ ਪਰ ਰਾਜਨੀਤਕ ਪਾਰਟੀਆਂ ਨੇ ਆਪਣੇ ਉਮੀਦਵਾਰ ਬਿਨਾਂ ਮੁਕਾਬਲੇ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਇਸ ਸਾਲ 2026 ਵਿਚ ਰਾਜਨੀਤਕ ਪਾਰਟੀਆਂ ਨੇ ਨੌਮੀਨੇਸ਼ਨਾਂ ਕਰਵਾਉਣੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ