JALANDHAR WEATHER

ਦਿਲ ਦੀ ਬਿਮਾਰੀ ਦੀ ਸ਼ਿਕਾਇਤ ਹੋਣ 'ਤੇ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਵਤਨ ਪਰਤਿਆ

ਅਟਾਰੀ ਸਰਹੱਦ,(ਅੰਮ੍ਰਿਤਸਰ), 14 ਅਪ੍ਰੈਲ - (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ) - ਭਾਰਤ ਤੋਂ ਖ਼ਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਵਿਸਾਖੀ ਦੇ ਦਿਹਾੜੇ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਇਕ ਸਿੱਖ ਸ਼ਰਧਾਲੂ ਦਿਲ ਦੀ ਬਿਮਾਰੀ ਹੋਣ 'ਤੇ ਯਾਤਰਾ ਵਿਚਾਲੇ ਛੱਡਦਾ ਹੋਇਆ ਪਾਕਿਸਤਾਨ ਤੋਂ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਆਪਣੇ ਵਤਨ ਭਾਰਤ ਪਰਤ ਆਇਆ ਹੈ। ਪਾਕਿਸਤਾਨ ਓਕਾਫ ਬੋਰਡ ਦੇ ਸਕੱਤਰ ਫਰਾਸ਼ ਅਬਾਸ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਸਾਂਝੇ ਤੌਰ 'ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਤੋਂ ਭਾਰਤੀ ਸਿੱਖ ਸ਼ਰਧਾਲੂ, ਜਿਸ ਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਦਿਲ ਦੀ ਬਿਮਾਰੀ ਦੀ ਸ਼ਿਕਾਇਤ ਆਈ ਹੈ, ਨੂੰ ਉਸਦੀ ਮਰਜ਼ੀ ਅਨੁਸਾਰ ਮਾਣ ਸਨਮਾਨ ਦਿੰਦਿਆਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋਂ ਲਾਹੌਰ ਲਈ ਬੀਤੀ ਰਾਤ ਰਵਾਨਾ ਕੀਤਾ ਗਿਆ ਸੀ ਤੇ ਅੱਜ ਭਾਰਤੀ ਸਿੱਖ ਸ਼ਰਧਾਲੂ ਕਰਤਾਰ ਸਿੰਘ ਵਾਸੀ ਕੰਦੋਵਾਲੀ ਜਿਲ੍ਹਾ ਅੰਮ੍ਰਿਤਸਰ ਨੂੰ ਗੁਰਦੁਆਰਾ ਡੇਰਾ ਸਾਹਿਬ ਵਲੋਂ ਲਾਹੌਰ ਤੋਂ ਪਾਕਿਸਤਾਨ ਓਕਾਫ ਬੋਰਡ ਦੇ ਕਰਮਚਾਰੀ ਦੀ ਵਿਸ਼ੇਸ਼ ਗੱਡੀ 'ਤੇ ਪਾਕਿਸਤਾਨ ਕਸਟਮ ਤੇ ਇਮੀਗਰੇਸ਼ਨ ਕਰਵਾਉਣ ਉਪਰੰਤ ਅਟਾਰੀ ਵਾਹਗਾ ਸਰਦ ਰਸਤੇ ਵਾਪਸ ਵਤਨ ਭੇਜ ਦਿੱਤਾ ਗਿਆ ਹੈ। ਭਾਰਤ ਦੀ ਅਟਾਰੀ ਸਰਹੱਦ 'ਤੇ ਭਾਰਤੀ ਸ਼ਰਧਾਲੂ ਕਰਤਾਰ ਸਿੰਘ ਨੂੰ ਉਸਦੇ ਰਿਸ਼ਤੇਦਾਰ ਲੈਣ ਵਾਸਤੇ ਪੁੱਜੇ ਹੋਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ