ਲਾਡੋਵਾਲ ਟੋਲ ਪਲਾਜ਼ਾ ਮੁਲਾਜ਼ਮ ਜਥੇਬੰਦੀ ਨੇ ਕੀਤਾ ਦੁਪਹਿਰ 12 ਤੋਂ 3 ਤੱਕ ਫਰੀ
ਲਾਡੋਵਾਲ, 15 ਅਪ੍ਰੈਲ (ਬਲਬੀਰ ਸਿੰਘ ਰਾਣਾ)- ਲੁਧਿਆਣਾ ਜਲੰਧਰ ਨੈਸ਼ਨਲ ਹਾਈਵੇਅ ਸਥਿਤ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਵਲੋਂ ਦੁਪਹਿਰ 12 ਤੋਂ 3 ਵਜੇ ਤੱਕ ਫਰੀ ਕਰ ਦਿੱਤਾ ਗਿਆ ਹੈ l ਇਸ ਸੰਬੰਧੀ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਕੈਸ਼ਲੈਸ ਪ੍ਰਣਾਲੀ ਅਤੇ ਯੂ.ਪੀ.ਆਈ. ਸਿਸਟਮ ਚਲਾਇਆ ਗਿਆ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ, ਕਿਉਂਕਿ ਇਸ ਨਾਲ ਟੋਲ ਮੁਲਾਜ਼ਮਾਂ ਅਤੇ ਵਾਹਨ ਚਾਲਕਾਂ ਵਿਚ ਵੱਡੇ ਪੱਧਰ ’ਤੇ ਲੜਾਈ ਝਗੜੇ ਹੋ ਰਹੇ ਹਨ l ਸੂਬਾ ਪ੍ਰਧਾਨ ਲਾਡੀ ਨੇ ਦੱਸਿਆ ਕਿ ਅੱਜ ਪੰਜਾਬ ਦੇ 48 ਟੋਲ ਪਲਾਜ਼ੇ ਤਿੰਨ ਘੰਟੇ ਵਾਸਤੇ ਫਰੀ ਰਹਿਣਗੇ।
;
;
;
;
;
;
;