JALANDHAR WEATHER

ਅੱਗ ਲੱਗਣ ਕਾਰਨ ਕਣਕ ਦੀ ਸਾਢੇ ਛੇ ਏਕੜ ਫ਼ਸਲ ਸੜਕੇ ਸੁਆਹ

ਸੁਨਾਮ ਊਧਮ ਸਿੰਘ ਵਾਲਾ, 15 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਵੇਲੇ ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਦੇ ਪਿਛਲੇ ਪਾਸੇ ਰੇਲਵੇ ਦੇ ਨਾਲ ਤਿੰਨ ਕਿਸਾਨਾਂ ਦੀ ਕਰੀਬ ਸਾਢੇ ਛੇ ਏਕੜ ਕਣਕ ਦੀ ਖੜ੍ਹੀ ਫਸਲ ਅਤੇ ਕਈ ਏਕੜ ਨਾੜ ਸੜਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਅੱਜ ਸਿਖਰ ਦੁਪਹਿਰੇ ਗੁਰੂ ਨਾਨਕ ਦੇਵ ਡੈਂਟਲ ਕਾਲਜ ਦੇ ਪਿਛਲੇ ਪਾਸੇ ਜਿਥੇ ਕਿਸਾਨ ਪਰਮਾ ਨੰਦ ਪੁੱਤਰ ਰਾਮ ਸਿੰਘ ਦੇ ਸਾਢੇ ਤਿੰਨ ਏਕੜ,ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਡੇਢ ਏਕੜ ਅਤੇ ਪ੍ਰਿੰਸ ਸਿੰਘ ਪੁੱਤਰ ਬੁੱਧ ਰਾਮ ਦੀ ਡੇਢ ਏਕੜ ਕਣਕ ਦੀ ਪੱਕੀ ਫਸਲ ਸੜਕੇ ਰਾਖ ਹੋ ਗਈ ਉੱਥੇ ਹੀ ਕਈ ਏਕੜ ਨਾੜ ਵੀ ਸੜ ਗਿਆ।ਪਤਾ ਲੱਗਦਿਆਂ ਹੀ ਜਦੋਂ ਤੁਰੰਤ ਆਲੇ ਦੁਆਲੇ ਦੇ ਖੇਤਾਂ ਵਾਲੇ ਕਿਸਾਨ ਅੱਗ ਬੁਝਾਉਣ ਵਿਚ ਜੁਟ ਗਏ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਅਤੇ ਬੜੀ ਮੁਸੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਭਾਵੇਂ ਅੱਗ ਲੱਗਣ ਦੇ ਕਾਰਨਾਂ ਦੇ ਅਜੇ ਤੱਕ ਕੋਈ ਪਤਾ ਨਹੀ ਲੱਗ ਸਕਿਆ, ਪਰ ਪੀੜ੍ਹਤ ਕਿਸਾਨਾਂ ਵਲੋਂ ਬਿਜਲੀ ਦੇ ਸ਼ਾਰਟ ਸਰਕਟ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ