JALANDHAR WEATHER

ਪਿਉ ਦੀ ਮੌਤ ਦੇਖ ਪੁੱਤਰ ਨੇ ਵੀ ਦਮ ਤੋੜਿਆ,ਘਟਨਾ ਹੈ ਪਿੰਡ ਦੇਹੜਕੇ ਦੀ

ਹਠੂਰ ,15 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ) - ਪਿੰਡ ਦੇਹੜਕਾ ਵਿਖੇ ਅੱਜ ਉਸ ਸਮੇਂ ਦੁਖਦਾਈ ਘਟਨਾ ਵਾਪਰੀ ਜਦ ਇਕ ਪਿਉ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਪੁੱਤ ਦੀ ਮੌਤ ਵੀ ਮੌਕੇ ’ਤੇ ਹੀ ਹੋ ਗਈ। ਇਸ ਸੰਬੰਧੀ ਗੁਰਦੁਆਰਾ ਸ਼ਹੀਦ ਬਾਬਾ ਹਾਕਮ ਸਿੰਘ ਦੇ ਅਸਥਾਨ ਪਿੰਡ ਦੇਹੜਕਾ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਜਥੇਦਾਰ ਹਰਬੰਸ ਸਿੰਘ ਸਿੱਧੂ (91) ਸਾਲ ਅੱਜ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦੇ ਮਨਾਏ ਜਾ ਰਹੇ ਸਮਾਗਮਾਂ ’ਚ ਸੇਵਾ ਕਰ ਰਹੇ ਸਨ ਅਤੇ ਸਮਾਗਮਾਂ ਦੀ ਸਮਾਪਤੀ ਉਪਰੰਤ ਜਿਉਂ ਹੀ ਉਹ ਅਸਥਾਨ ਦੇ ਬਾਹਰ ਆਪਣੇ ਪੁੱਤਰ ਜਗਰੂਪ ਸਿੰਘ (65) ਨਾਲ ਸਕੂਟਰ ’ਤੇ ਬੈਠ ਕੇ ਘਰ ਨੂੰ ਰਵਾਨਾ ਹੋਣ ਲੱਗੇ ਤਾਂ ਅਚਾਨਕ ਡਿੱਗ ਪਏ ਅਤੇ ਮੌਕੇ ’ਤੇ ਹੀ ਮੌਤ ਹੋ ਗਈ। ਜਿਨ੍ਹਾਂ ਨੂੰ ਸੇਵਾਦਾਰਾਂ ਤੇ ਉਨ੍ਹਾਂ ਨੇ ਤੁਰੰਤ ਚੁੱਕ ਕੇ ਮੰਜੇ ’ਤੇ ਪਾਇਆ ਅਤੇ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦਾ ਪੁੱਤਰ ਜਗਰੂਪ ਸਿੰਘ ਵੀ ਘਬਰਾ ਕੇ ਡਿਗ ਪਿਆ। ਮੌਕੇ ’ਤੇ ਤੁਰੰਤ ਐਬੈਂਲੈਂਸ ਬੁਲਾਈ ਪਰ ਰਸਤੇ ’ਚ ਹੀ ਜਗਰੂਪ ਸਿੰਘ ਵੀ ਦਮ ਤੋੜ ਗਿਆ। ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ