ਸਰਕਾਰ ਮਹਿਲਾ ਰਾਖਵੇਂਕਰਨ ਦੇ ਰਾਹ ’ਚ ਕਰ ਰਹੀ ਹੈ ਰੁਕਾਵਟਾਂ ਪੈਦਾ- ਗੌਰਵ ਗੋਗੋਈ
ਨਵੀਂ ਦਿੱਲੀ,16 ਅਪ੍ਰੈਲ- ਲੋਕ ਸਭਾ ਵਿਚ ਮਹਿਲਾ ਰਾਖਵਾਂਕਰਨ ਬਿੱਲ 'ਤੇ ਚਰਚਾ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਰ-ਵਾਰ ਮਹਿਲਾ ਰਾਖਵੇਂਕਰਨ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰ ਰਹੀ ਹੈ। ਜੇਕਰ ਵਿਰੋਧੀ ਧਿਰ ਦੀਆਂ ਮੰਗਾਂ 2023 ਵਿਚ ਪੂਰੀਆਂ ਹੋ ਜਾਂਦੀਆਂ ਤਾਂ ਮਹਿਲਾ ਰਾਖਵਾਂਕਰਨ 2024 ਵਿਚ ਹੀ ਲਾਗੂ ਕੀਤਾ ਜਾ ਸਕਦਾ ਸੀ। ਗੌਰਵ ਗੋਗੋਈ ਨੇ ਕਿਹਾ ਕਿ ਮਹਿਲਾ ਰਾਖਵੇਂਕਰਨ ਨੂੰ ਹੱਦਬੰਦੀ ਨਾਲ ਜੋੜਨਾ ਸਹੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਨੂੰ ਵੱਖਰਾ ਰੱਖਿਆ ਜਾਵੇ, ਤਾਂ ਹੀ ਉਨ੍ਹਾਂ ਦੀ ਪਾਰਟੀ ਇਸ ਦਾ ਸਮਰਥਨ ਕਰੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਬਿੱਲ ਅਸਲ ਵਿਚ ਮਹਿਲਾ ਰਾਖਵੇਂਕਰਨ ਲਈ ਨਹੀਂ ਹੈ, ਸਗੋਂ "ਪਿਛਲੇ ਦਰਵਾਜ਼ੇ" ਰਾਹੀਂ ਹੱਦਬੰਦੀ ਲਾਗੂ ਕਰਨ ਦਾ ਇਕ ਤਰੀਕਾ ਹੈ। ਇਸ ਮੁੱਦੇ 'ਤੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਸੰਸਦ ਵਿਚ ਬਹਿਸ ਚੱਲ ਰਹੀ ਹੈ।
;
;
;
;
;
;
;
;
;