ਸਕੂਲ ਨੌਜਵਾਨ ਨੇ ਅਧਿਆਪਕਾ ਅਤੇ ਬੱਚਿਆਂ ’ਤੇ ਸੁੱਟਿਆ ਤੇਜ਼ਾਬ
ਘੁਮਾਣ, (ਗੁਰਦਾਸਪੁਰ), 17 ਅਪ੍ਰੈਲ (ਬਮਰਾਹ)- ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਮਹਿਮਦਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਰਹੀ ਅਧਿਆਪਕਾ ’ਤੇ ਇਕ ਨੌਜਵਾਨ ਵਲੋਂ ਤੇਜ਼ਾਬ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ , ਜਿਸ ਵਿਚ ਕਲਾਸ ਵਿਚ ਪੜ੍ਹ ਰਹੇ ਦੋ ਵਿਦਿਆਰਥੀ ਵੀ ਝੁਲਸੇ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਦਪੁਰ ਵਿਚ ਪਿੰਡ ਦੀ ਅਧਿਆਪਕਾ ਲਖਵਿੰਦਰ ਕੌਰ ਪਤਨੀ ਜਰਨੈਲ ਸਿੰਘ ਸਵੇਰੇ 10:30 ਵਿਦਿਆਰਥੀਆਂ ਨੂੰ ਪੜ੍ਹਾ ਰਹੀ ਸੀ ਕਿ ਇੰਨੇ ਚਿਰ ਨੂੰ ਇਕ ਨੌਜਵਾਨ ਆਇਆ ਤੇ ਕਲਾਸ ਰੂਮ ਵਿਚ ਜਾ ਕੇ ਤੇਜ਼ਾਬ ਦੀ ਬੋਤਲ ਦਾ ਢੱਕਣ ਖੋਲ੍ਹ ਸਿੱਧਾ ਅਧਿਆਪਕਾ ਦੇ ਮੂੰਹ ’ਤੇ ਸੁੱਟ ਦਿੱਤਾ । ਇਸ ਦੌਰਾਨ ਕਲਾਸ ਵਿਚ ਪੜ੍ਹਨ ਵਾਲੇ ਦੋ ਵਿਦਿਆਰਥੀਆਂ, ਜਿਨ੍ਹਾਂ ਵਿਚ ਪ੍ਰਭਜੋਤ ਕੌਰ ਉਮਰ ਚਾਰ ਸਾਲ ਪੁੱਤਰੀ ਲਵਪ੍ਰੀਤ ਸਿੰਘ ਪਿੰਡ ਮਹਿਮਦਪੁਰ ਅਤੇ ਅਜੀਤ ਸਿੰਘ ਪੁੱਤਰ ਗਗਨਦੀਪ ਸਿੰਘ ਉਮਰ ਛੇ ਸਾਲ ਪਿੰਡ ਮਹਿਮਦਪੁਰ ਵੀ ਝੁਲਸ ਗਏ। ਸਕੂਲ ਵਿਚ ਪੜ੍ਹਾ ਰਹੀ ਦੂਸਰੀ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਜਦ ਰੌਲਾ ਪਿਆ ਤਾਂ ਅਸੀਂ ਦੂਸਰੇ ਕਮਰੇ ਵਿਚ ਗਏ, ਉਸ ਵੇਲੇ ਤੇਜ਼ਾਬ ਪਾਉਣ ਵਾਲਾ ਨੌਜਵਾਨ ਖੇਤਾਂ ਵਿਚ ਭੱਜ ਗਿਆ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਮੌਕੇ ’ਤੇ ਫੜ ਲਿਆ ।
;
;
;
;
;
;
;