JALANDHAR WEATHER

ਦਿੱਲੀ ਮੌਸਮ ਖਰਾਬ ਹੋਣ ਕਾਰਨ ਕਰੀਬ 10 ਉਡਾਣਾਂ ਨੂੰ ਡਾਇਵਰਟ ਕਰਕੇ ਉਤਰਿਆ ਗਿਆ ਅੰਮ੍ਰਿਤਸਰ

ਰਾਜਾਸਾਂਸੀ (ਅੰਮ੍ਰਿਤਸਰ), 18 ਅਪ੍ਰੈਲ (ਹਰਦੀਪ ਸਿੰਘ ਖੀਵਾ) - ਬੀਤੀ 17 ਤੇ 18 ਅਪ੍ਰੈਲ ਦੀ ਦਰਮਿਆਨੀ ਰਾਤ ਦੇਸ਼ ਦੀ ਰਾਜਧਾਨੀ ਦਿੱਲੀ ਚ ਮੌਸਮ ਖਰਾਬ ਹੋਣ ਕਾਰਨ ਕਰੀਬ 10 ਉਡਾਣਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਡਾਇਵਰਟ ਕਰਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ 'ਤੇ ਉਤਰਿਆ ਗਿਆ। ਇਸ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਭੁਪੇਂਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਵਾਈ ਅੱਡਿਆਂ ਚ ਜੰਮੂ, ਮੁੰਬਈ, ਉਦੈਪੁਰ, ਵੀਅਤਨਾਮ, ਕਲਕੱਤਾ, ਮਹਾਰਾਸਟਰ, ਝਾਰਖੰਡ ਅਤੇ ਰਾਏਪੁਰ ਤੋਂ ਬੀਤੇ ਰਾਤ 8 ਵਜੇ ਤੋਂ 1.45 ਤੱਕ ਦਿੱਲੀ ਪਹੁੰਚੀਆਂ ਇੰਡੀਗੋ, ਏਅਰ ਇੰਡੀਆ, ਸਪਾਈਸਜੈੱਟ ਦੀਆਂ ਕਰੀਬ 10 ਉਡਾਣਾਂ ਨੂੰ ਅਚਾਨਕ ਮੌਸਮ ਖਰਾਬ ਹੋਣ ਦੀ ਸਥਿਤੀ ਚ ਅਚਾਨਕ ਅੰਮ੍ਰਿਤਸਰ ਵੱਲ ਮੋੜਿਆ ਗਿਆ ਤੇ ਏਥੇ ਪਹੁੰਚਣ ਤੋਂ ਬਾਅਦ ਦਿੱਲੀ ਮੌਸਮ ਸਾਫ਼ ਹੋਣ 'ਤੇ ਉਡਾਣਾਂ ਮੁੜ ਦਿੱਲੀ ਨੂੰ ਰਵਾਨਾ ਕਰ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ