ਸੀਬੀਆਈ ਵਲੋਂ ਰਿਸ਼ਵਤ ਮਾਮਲੇ ਵਿਚ ਡੀਜੀਸੀਏ ਦਾ ਡਿਪਟੀ ਡਾਇਰੈਕਟਰ ਜਨਰਲ ਗ੍ਰਿਫ਼ਤਾਰ
ਨਵੀਂ ਦਿੱਲੀ, 20 ਅਪ੍ਰੈਲ - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੇ ਏਅਰਵਰਥੀਨੈੱਸ ਡਾਇਰੈਕਟੋਰੇਟ ਦੇ ਇਕ ਡਿਪਟੀ ਡਾਇਰੈਕਟਰ ਜਨਰਲ ਨੂੰ ਇਕ ਨਿੱਜੀ ਕੰਪਨੀ ਦੇ ਪ੍ਰਤੀਨਿਧੀ ਸਮੇਤ 2.5 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਦੇ ਇਕ ਬਿਆਨ ਅਨੁਸਾਰ, ਏਜੰਸੀ ਨੇ ਦੋਸ਼ੀ ਨੂੰ ਫੜ ਲਿਆ ਅਤੇ ਰਿਸ਼ਵਤ ਦੀ ਪੂਰੀ ਰਕਮ ਬਰਾਮਦ ਕਰ ਲਈ।
ਸੀਬੀਆਈ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਨੇ ਡੀਜੀਸੀਏ ਕੋਲ ਲੰਬਿਤ ਅਰਜ਼ੀਆਂ ਲਈ ਪ੍ਰਵਾਨਗੀਆਂ ਅਤੇ ਇਜਾਜ਼ਤਾਂ ਜਾਰੀ ਕਰਨ ਦੇ ਬਦਲੇ ਨਿੱਜੀ ਵਿਅਕਤੀਆਂ ਤੋਂ "ਅਣਉਚਿਤ ਲਾਭ" ਦੀ ਮੰਗ ਕੀਤੀ ਸੀ।
;
;
;
;
;
;
;
;