JALANDHAR WEATHER

ਜੁਗਾੜੂ ਰਿਕਸ਼ੇ ’ਤੇ ਸਵਾਰ ਹੋ ਕੇ ਜਾ ਰਹੇ 12 ਤੋਂ ਵੱਧ ਸਕੂਲੀ ਵਿਦਿਆਰਥੀ ਹਾਦਸੇ ’ਚ ਜ਼ਖ਼ਮੀ

ਮਾਛੀਵਾੜਾ ਸਾਹਿਬ, 21 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ) - ਬੇਟ ਇਲਾਕੇ ਦੇ ਪਿੰਡ ਮਾਹਲ ਘੁਮਾਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਸਵੇਰ ਸਮੇਂ ਜੁਗਾੜੂ ਰਿਕਸ਼ੇ ’ਤੇ ਸਵਾਰ ਹੋ ਕੇ ਪੜ੍ਹਨ ਲਈ ਪਿੰਡ ਭੁਪਾਣਾ ਦੇ ਸਰਕਾਰੀ ਸਕੂਲ ਵਿਖੇ ਜਾ ਰਹੇ ਸਨ ਤਾਂ ਰਸਤੇ ਵਿਚ ਹਾਦਸਾ ਵਾਪਰਨ ਕਾਰਨ ਚਾਲਕ ਸਮੇਤ 12 ਤੋਂ ਵੱਧ ਬੱਚੇ ਜ਼ਖ਼ਮੀ ਹੋ ਗਏ। ਰਿਕਸ਼ੇ ਦੇ ਚਾਲਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਰਹਿੰਦੇ ਪਿੰਡ ਮਾਹਲ ਘੁਮਾਣਾ ਦੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਸਕੂਲ ਛੱਡਣ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਰਸਤੇ ਵਿਚ ਇਕ ਗੱਡੀ ਨੇ ਗਲਤ ਸਾਈਡ ਤੋਂ ਆ ਕੇ ਉਸ ਦੇ ਵਾਹਨ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦਾ ਰਿਕਸ਼ਾ ਖੇਤਾਂ ਵਿਚ ਜਾ ਕੇ ਪਲਟ ਗਿਆ ਅਤੇ ਉਸ ਵਿਚ ਸਵਾਰ 15 ਬੱਚੇ ਵੀ ਡਿਗ ਗਏ। ਉਨ੍ਹਾਂ ਕਿਹਾ ਕਿ ਜ਼ਖ਼ਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਉਸ ਦੇ ਵੀ ਗੰਭੀਰ ਸੱਟਾਂ ਲੱਗੀਆਂ। ਨਿਜੀ ਹਸਪਤਾਲ ਵਿਚ ਜ਼ਖ਼ਮੀ ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਪਰਕਲਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ 6 ਬੱਚੇ ਇਲਾਜ ਲਈ ਆਏ ਹਨ ਜਿਨ੍ਹਾਂ ਦਾ ਨਾਂਅ ਗੌਰੀ, ਰਮੇਸ਼, ਦਿਨੇਸ਼, ਕ੍ਰਿਸ਼ਨ ਤੇ ਨੰਦ ਹੈ। ਇਸ ਤੋਂ ਇਲਾਵਾ 3 ਬੱਚਿਆਂ ਦੀਆਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਬਾਕੀ ਦੇ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ ਕਿ 3 ਹੋਰ ਬੱਚੇ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ। ਵਾਹਨ ਚਾਲਕ ਮਹਿੰਦਰ ਸਿੰਘ ਦੇ ਪੈਰ ਤੇ ਪਿੱਠ ’ਤੇ ਸੱਟਾਂ ਵੱਜੀਆਂ ਹਨ। ਹਸਪਤਾਲ ਵਲੋਂ ਇਸ ਘਟਨਾ ਸੰਬੰਧੀ ਸੂਚਨਾ ਪੁਲਸ ਥਾਣਾ ਵਿਖੇ ਭੇਜ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ