JALANDHAR WEATHER

ਗੜ੍ਹਸ਼ੰਕਰ ਵਿਖੇ ਤੂੜੀ ਨਾਲ ਲੱਦੀ ਟ੍ਰੈਕਟਰ-ਟਰਾਲੀ ਨੂੰ ਭਿਆਨਕ ਅੱਗ, 2 ਜਖ਼ਮੀ

ਗੜ੍ਹਸ਼ੰਕਰ, 22 ਅਪ੍ਰੈਲ (ਧਾਲੀਵਾਲ)- ਗੜ੍ਹਸ਼ੰਕਰ ਵਿਖੇ ਇਕ ਤੂੜੀ ਨਾਲ ਲੱਦੀ ਟ੍ਰੈਕਟਰ-ਟਰਾਲੀ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਇਹ ਘਟਨਾ ਗੜ੍ਹਸ਼ੰਕਰ ਦੇ ਬੰਗਾ ਰੋਡ ਤੋਂ ਨਵਾਂਸ਼ਹਿਰ ਰੋਡ ਨੂੰ ਮਿਲਾਉਣ ਵਾਲੀ ਸੰਪਰਕ ਸੜਕ ’ਤੇ ਵਾਪਰੀ। ਪਿੰਡ ਮਖਸੂਸਪੁਰ ਵਾਸੀ ਸਕੇ ਭਰਾ ਪ੍ਰਦੀਪ ਸਿੰਘ ਅਤੇ ਸੁਖਵੀਰ ਸਿੰਘ ਆਪਣੇ ਪਿੰਡ ਤੋਂ ਤੂੜੀ ਨਾਲ ਭਰੀ ਟ੍ਰੈਕਟਰ-ਟਰਾਲੀ ਲੈ ਕੇ ਹਿਮਾਚਲ ਪ੍ਰਦੇਸ਼ ਨੂੰ ਜਾ ਰਹੇ ਸੀ ਤੇ ਗੜ੍ਹਸ਼ੰਕਰ ਵਿਖੇ ਸੰਪਰਕ ਸੜਕ ’ਤੇ ਅਚਾਨਕ ਸ਼ਾਟ-ਸਰਕਟ ਹੋਣ ਨਾਲ ਟਰਾਲੀ ’ਤੇ ਲੱਦੀ ਤੂੜੀ ਨੂੰ ਭਿਆਨਕ ਅੱਗ ਪੈ ਗਈ। ਇਸ ਘਟਨਾ ’ਚ ਪ੍ਰਦੀਪ ਸਿੰਘ ਅਤੇ ਸੁਖਵੀਰ ਸਿੰਘ ਜਖ਼ਮੀ ਹੋ ਗਏ,  ਜਿਨ੍ਹਾਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਇਲਾਜ ਲਈ ਲਿਜਾਇਆ ਗਿਆ। ਫਾਇਰ ਬ੍ਰਿਗੇਡ ਗੱਡੀਆਂ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਇਸ ਘਟਨਾ ’ਚ ਜਿਥੇ ਟਰਾਲੀ ’ਤੇ ਲੱਦੀ ਤੂੜੀ ਸੜਕੇ ਸੁਆਹ ਹੋ ਗਈ, ਉਥੇ ਹੀ ਟ੍ਰੈਕਟਰ ਦੇ ਪਿਛਲੇ ਟਾਇਰ ਵੀ ਅੱਗ ਦੀ ਲਪੇਟ ਵਿਚ ਆ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ