ਅਮਰੀਕਾ ਵਲੋਂ ਜੰਗਬੰਦੀ ਵਧਾਉਣ ਤੋਂ ਬਾਅਦ ਈਰਾਨ ਦੇ ਈ.ਆਰ.ਜੀ.ਸੀ. ਨੇ ਹੋਰਮੁਜ਼ 'ਚ 2 ਜਹਾਜ਼ਾਂ ਨੂੰ ਜ਼ਬਤ ਕਰਨ ਦਾ ਕੀਤਾ ਦਾਅਵਾ
ਤਹਿਰਾਨ (ਈਰਾਨ), 22 ਅਪ੍ਰੈਲ : ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨੇ ਦਾਅਵਾ ਕੀਤਾ ਹੈ ਕਿ ਉਸ ਦੇ ਜਲ ਸੈਨਾ ਬਲਾਂ ਨੇ ਹੋਰਮੁਜ਼ ਜਲਡਮਰੂ ਵਿਚ 2 ਜਹਾਜ਼ਾਂ ਨੂੰ ਜ਼ਬਤ ਕਰ ਲਿਆ ਹੈ, ਈਰਾਨ ਨੇ ਦੋਸ਼ ਲਗਾਇਆ ਹੈ ਕਿ ਜਹਾਜ਼ਾਂ ਨੇ ਉਸ ਦੇ ਖੇਤਰੀ ਪਾਣੀਆਂ ਦੀ ਉਲੰਘਣਾ ਕੀਤੀ ਅਤੇ ਬਿਨਾਂ ਇਜਾਜ਼ਤ ਰਣਨੀਤਕ ਜਲਮਾਰਗ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਸਥਾਈ ਜੰਗਬੰਦੀ ਦੇ ਅਣਮਿੱਥੇ ਸਮੇਂ ਲਈ ਵਾਧੇ ਦੇ ਐਲਾਨ ਤੋਂ ਕੁਝ ਹੀ ਘੰਟਿਆਂ ਮਗਰੋਂ ਇਹ ਮਾਮਲਾ ਸਾਹਮਣੇ ਆਇਆ ਹੈ ।
ਈਰਾਨੀ ਸਰਕਾਰੀ ਮੀਡੀਆ, ਇਸਲਾਮਿਕ ਰੀਪਬਲਿਕ ਆਫ ਈਰਾਨ ਬ੍ਰਾਡਕਾਸਟਿੰਗ (ਆਈ.ਆਰ.ਆਈ.ਬੀ.) ਵਲੋਂ ਦਿੱਤੇ ਗਏ ਬਿਆਨ ਵਿਚ, 2 ਜਹਾਜ਼ ਜਿਨ੍ਹਾਂ ਦੀ ਪਛਾਣ "ਐਮ.ਐਸ.ਸੀ-ਫ੍ਰਾਂਸੈਸਕਾ" ਅਤੇ "ਈਪੀਮਿਨੋਡਜ਼" ਵਜੋਂ ਕੀਤੀ ਗਈ ਹੈ ਜੋ ਰਣਨੀਤਕ ਜਲਮਾਰਗ ਨੂੰ ਪਾਰ ਕਰਦੇ ਸਮੇਂ ਕਥਿਤ ਤੌਰ 'ਤੇ ਉਲੰਘਣਾਵਾਂ ਵਿਚ ਸ਼ਾਮਿਲ ਸਨ।
ਆਈ.ਆਰ.ਜੀ.ਸੀ ਨੇ ਅੱਗੇ ਕਿਹਾ ਕਿ ਜਹਾਜ਼ ਬਿਨਾਂ ਅਧਿਕਾਰ ਦੇ ਜਲਡਮਰੂ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ । ਉਨ੍ਹਾਂ ਉੱਪਰ ਕਈ ਉਲੰਘਣਾਵਾਂ ਦਾ ਇਲਜ਼ਾਮ ਹੈ , ਜਿਸ ਵਿਚ ਨੇਵੀਗੇਸ਼ਨਲ ਸਹਾਇਤਾ ਪ੍ਰਣਾਲੀਆਂ ਨਾਲ ਛੇੜਛਾੜ ਕਰਨਾ ਅਤੇ ਸਮੁੰਦਰੀ ਸੁਰੱਖਿਆ ਨੂੰ ਖਤਰੇ ਵਿਚ ਪਾਉਣਾ ਸ਼ਾਮਲ ਹੈ।
ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਈ.ਆਰ.ਜੀ.ਸੀ. ਬਲਾਂ ਵਲੋਂ ਖ਼ੁਫ਼ੀਆ ਨਿਗਰਾਨੀ ਤੋਂ ਬਾਅਦ ਜਹਾਜ਼ਾਂ ਨੂੰ ਰੋਕਿਆ ਗਿਆ ਸੀ ਅਤੇ ਬਾਅਦ ਵਿਚ ਈਰਾਨ ਦੇ ਖੇਤਰੀ ਪਾਣੀਆਂ ਵਿਚ ਲਿਜਾਇਆ ਗਿਆ । ਜਹਾਜ਼ਾਂ ਨੂੰ ਉਨ੍ਹਾਂ ਦੇ ਮਾਲ ਅਤੇ ਦਸਤਾਵੇਜ਼ਾਂ ਦੀ ਜਾਂਚ ਲਈ ਤਬਦੀਲ ਕਰ ਦਿੱਤਾ ਗਿਆ ਹੈ। ਆਈ.ਆਰ.ਜੀ.ਸੀ ਸੈਨਾ ਨੇ ਦੁਹਰਾਇਆ ਕਿ ਹੋਰਮੁਜ਼ ਜਲਮਾਰਗ ਵਿਚ ਆਵਾਜਾਈ ਲਈ ਈਰਾਨ ਦੇ ਐਲਾਨੇ ਨਿਯਮਾਂ ਨੂੰ ਲਾਗੂ ਕਰਨ ਵਿਚ ਵਿਘਨ ਪਾਉਣ ਵਾਲੀ ਕਿਸੇ ਵੀ ਕਾਰਵਾਈ ਦੀ ਆਈ.ਆਰ.ਜੀ.ਸੀ. ਜਲ ਸੈਨਾ ਵੱਲੋਂ ਲਗਾਤਾਰ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਫ਼ੈਸਲਾਕੁੰਨ ਅਤੇ ਕਾਨੂੰਨੀ ਤੌਰ 'ਤੇ ਨਜਿੱਠਿਆ ਜਾਵੇਗਾ।
;
;
;
;
;
;
;
;