2006 ਮਾਲੇਗਾਓਂ ਧਮਾਕਾ ਮਾਮਲਾ: ਬੰਬੇ ਹਾਈ ਕੋਰਟ ਨੇ ਚਾਰ ਮੁਲਜ਼ਮਾਂ ਨੂੰ ਕੀਤਾ ਬਰੀ
ਮੁੰਬਈ, 23 ਅਪ੍ਰੈਲ- ਬੰਬੇ ਹਾਈ ਕੋਰਟ ਨੇ 2006 ਦੇ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ਵਿਚ ਇਕ ਮਹੱਤਵਪੂਰਨ ਫ਼ੈਸਲਾ ਸੁਣਾਉਂਦੇ ਹੋਏ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਜਾਂਚ ਬਾਰੇ ਗੰਭੀਰ ਟਿੱਪਣੀਆਂ ਕਰਦਿਆਂ ਕਿਹਾ ਕਿ ਮਾਮਲਾ ਉਸ ਮੋੜ ’ਤੇ ਪਹੁੰਚ ਗਿਆ ਹੈ, ਜਿਥੇ ਸੱਚਾਈ ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜਾਂਚ ਏਜੰਸੀਆਂ ਦੇ ਵਿਰੋਧੀ ਬਿਆਨਾਂ ਨੇ ਪੂਰੇ ਮਾਮਲੇ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਰਾਜੇਂਦਰ ਚੌਧਰੀ, ਧਨ ਸਿੰਘ, ਮਨੋਹਰ ਰਾਮ ਸਿੰਘ ਨਰਵਰੀਆ ਅਤੇ ਲੋਕੇਸ਼ ਸ਼ਰਮਾ ਨੂੰ ਰਾਹਤ ਦਿੰਦੇ ਹੋਏ ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਨਹੀਂ ਸਨ। ਅਦਾਲਤ ਨੇ ਸਤੰਬਰ 2025 ਵਿਚ ਵਿਸ਼ੇਸ਼ ਅਦਾਲਤ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਦੋਸ਼ ਤੈਅ ਕਰਦੇ ਸਮੇਂ ਉਪਲਬਧ ਸਬੂਤਾਂ ਅਤੇ ਵਿਰੋਧਾਭਾਸਾਂ 'ਤੇ ਸਹੀ ਢੰਗ ਨਾਲ ਵਿਚਾਰ ਕਰਨ ਵਿਚ ਅਸਫ਼ਲ ਰਹੀ।
ਇਹ ਮਾਮਲਾ 8 ਸਤੰਬਰ, 2006 ਦਾ ਹੈ, ਜਦੋਂ ਮਾਲੇਗਾਓਂ ਸ਼ਹਿਰ ਵਿਚ ਚਾਰ ਬੰਬ ਧਮਾਕੇ ਹੋਏ ਸਨ। ਇਨ੍ਹਾਂ ਵਿਚੋਂ ਤਿੰਨ ਧਮਾਕੇ ਹਮੀਦੀਆ ਮਸਜਿਦ ਅਤੇ ਬਾੜਾ ਕਬਰਿਸਤਾਨ ਕੰਪਲੈਕਸ ਵਿਚ ਸ਼ੁੱਕਰਵਾਰ ਦੀ ਨਮਾਜ਼ ਤੋਂ ਤੁਰੰਤ ਬਾਅਦ ਹੋਏ, ਜਦੋਂ ਕਿ ਚੌਥਾ ਧਮਾਕਾ ਮੁਸ਼ਾਵਰਤ ਚੌਕ ਵਿਚ ਹੋਇਆ। ਇਨ੍ਹਾਂ ਧਮਾਕਿਆਂ ਵਿਚ 31 ਲੋਕ ਮਾਰੇ ਗਏ ਅਤੇ 312 ਜ਼ਖਮੀ ਹੋਏ।
;
;
;
;
;
;
;
;
;