JALANDHAR WEATHER

ਟਰੰਪ ਦੀ ਸੁਰੱਖਿਆ ’ਚ ਵੱਡੀ ਕੁਤਾਹੀ, ਪੱਤਰਕਾਰਾਂ ਦੇ ਡਿਨਰ ਦੌਰਾਨ ਚੱਲੀ ਗੋਲੀ

ਵਾਸ਼ਿੰਗਟਨ, 26 ਅਪ੍ਰੈਲ- ਵਾਸ਼ਿੰਗਟਨ ਵਿਚ ਸਾਲਾਨਾ ਵ੍ਹਾਈਟ ਹਾਊਸ ਪੱਤਰਕਾਰਾਂ ਦੇ ਡਿਨਰ ਦੌਰਾਨ ਗੋਲੀਬਾਰੀ ਹੋਈ। ਇਸ ਸਮਾਗਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਜਾਣਕਾਰੀ ਅਨੁਸਾਰ ਹਮਲਾਵਰ ਨੇ ਹੋਟਲ ਦੇ ਬਾਲਰੂਮ ਦੇ ਬਾਹਰ ਗੋਲੀਬਾਰੀ ਕੀਤੀ। ਟਰੰਪ ਅਤੇ ਮਹਿਮਾਨ ਅੰਦਰ ਸਨ। ਟਰੰਪ ਨੇ ਬਾਅਦ ਵਿਚ ਐਲਾਨ ਕੀਤਾ ਕਿ ਹਮਲਾਵਰ ਨੂੰ ਫੜ੍ਹ ਲਿਆ ਗਿਆ ਹੈ, ਹਾਲਾਂਕਿ ਪਹਿਲਾਂ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ।

ਗੋਲੀਬਾਰੀ ਤੋਂ ਬਾਅਦ ਮਹਿਮਾਨ ਟੇਬਲਾਂ ਦੇ ਹੇਠਾਂ ਲੁੱਕ ਗਏ ਤੇ ਹਥਿਆਰਬੰਦ ਸੁਰੱਖਿਆ ਕਰਮਚਾਰੀ ਤੁਰੰਤ ਸਟੇਜ 'ਤੇ ਪਹੁੰਚੇ ਅਤੇ ਪੂਰੇ ਸਥਾਨ ਨੂੰ ਸੁਰੱਖਿਆ ਘੇਰੇ ਵਿਚ ਲਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ