ਨੈਸ਼ਨਲ ਹਾਈਵੇਅ 'ਤੇ ਭਿਆਨਕ ਟੱਕਰ ਵਿਚ ਕਾਰਾਂ ਇਕ ਦੂਜੇ 'ਤੇ ਚੜ੍ਹੀਆਂ
ਜਲੰਧਰ ,27 ਅਪ੍ਰੈਲ - ਜਲੰਧਰ-ਲੁਧਿਆਣਾ ਰਾਸ਼ਟਰੀ ਹਾਈਵੇਅ 'ਤੇ ਇਕ ਵੱਡਾ ਸੜਕ ਹਾਦਸਾ ਵਾਪਰਿਆ। 2 ਵਾਹਨ ਆਪਸ 'ਚ ਟਕਰਾ ਗਏ। ਇਕ ਕਾਰ ਦੂਜੀ ਦੇ ਉੱਪਰ ਚੜ੍ਹ ਗਈ। ਮੌਕੇ 'ਤੇ ਪਹੁੰਚੇ ਐਸ.ਐਸ.ਐਫ. ਦੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪੀਬੀ 07 ਬੀਕੇ 5757 ਨੰਬਰ ਵਾਲੀ ਕੀਆ ਸੇਲਟੋਸ ਕਾਰ ਦਾ ਡਰਾਈਵਰ ਮਨੀਸ਼ ਕੁਮਾਰ ਜਲੰਧਰ ਤੋਂ ਗੁਰਾਇਆ ਵੱਲ ਆ ਰਿਹਾ ਸੀ।
ਦੂਜੀ ਕਾਰ ਦਾ ਡਰਾਈਵਰ ਰਣਜੀਤ ਸਿੰਘ ਜਲੰਧਰ ਤੋਂ ਆਪਣੀ ਫੋਰਡ ਈਕੋਸਪੋਰਟ ਕਾਰ 'ਤੇ ਆ ਰਿਹਾ ਸੀ। ਈਕੋਸਪੋਰਟ ਅਚਾਨਕ ਇਕ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਇਹ ਕੰਟਰੋਲ ਗੁਆ ਬੈਠੀ ਤੇ ਪਲਟ ਗਈ। ਉਨ੍ਹਾਂ ਕਿਹਾ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਨਤਾ ਦੀ ਮਦਦ ਨਾਲ ਦੋਵੇਂ ਕਾਰਾਂ ਨੂੰ ਸੜਕ ਤੋਂ ਹਟਾਇਆ ਅਤੇ ਆਵਾਜਾਈ ਬਹਾਲ ਕੀਤੀ ਗਈ ।
;
;
;
;
;
;