JALANDHAR WEATHER

ਸੜਕ ਹਾਦਸੇ ਵਿਚ ਤਿੰਨ ਸਾਲ ਦੀ ਬੱਚੀ ਦੀ ਮੌਤ

 ਲੁਧਿਆਣਾ , 28 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਲਾਡੋਵਾਲ ਚੌਕ ਵਿਚ ਅੱਜ ਰਾਤ ਹੋਏ ਇਕ ਸੜਕ ਹਾਦਸੇ ਵਿਚ 3 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਦੀ ਸ਼ਨਾਖਤ ਗੁਰਸਿਮਰਤ ਕੌਰ ਵਜੋਂ ਕੀਤੀ ਗਈ ਹੈ ਉਸ ਦੀ ਉਮਰ 3 ਸਾਲ ਦੇ ਕਰੀਬ ਸੀ। ਜਾਣਕਾਰੀ ਦਿੰਦਿਆ ਪੀੜਿਤ ਪਰਿਵਾਰ ਦੇ ਅਨਮੋਲ ਸਿੰਘ ਨੇ ਦੱਸਿਆ ਕਿ ਉਹ ਸਲੇਮ ਟਾਬਰੀ ਦਾ ਰਹਿਣ ਵਾਲਾ ਹੈ ਅਤੇ ਆਪਣੇ ਪਰਿਵਾਰ ਨਾਲ ਫਿਲੌਰ ਰਿਕਸ਼ਾ 'ਤੇ ਜਾ ਰਿਹਾ ਸੀ ਜਦੋਂ ਉਹ ਲਾਡੋਵਾਲ ਚੌਕ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਈ ਰਿਕਸ਼ਾ ਖਰਾਬ ਹੋ ਗਿਆ ਅਤੇ ਈ ਰਿਕਸ਼ਾ ਚਾਲਕ ਉਸ ਨੂੰ ਠੀਕ ਕਰਨ ਲੱਗ ਪਿਆ। ਇਸ ਦੌਰਾਨ ਤੇਜ਼ ਰਫਤਾਰ ਬੱਸ ਉੱਥੇ ਆਈ ਅਤੇ ਉਸ ਨੇ ਈ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਉਹ ਅਤੇ ਗੁਰਸਿਮਰਤ ਤੋਂ ਇਲਾਵਾ ਇਹ ਰਿਕਸ਼ਾ ਵਿਚ ਬੈਠੀ ਮਨਜੀਤ ਕੌਰ ਵੀ ਜਖਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਦੋਸ਼ੀ ਬੱਸ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਮ੍ਰਿਤਕ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ