ਗੁਜਰਾਤ ਨਗਰ ਨਿਗਮ ਚੋਣਾਂ ਵਿਚ ਇਤਿਹਾਸਕ ਸਫਲਤਾ ਲਈ 'ਆਪ' ਦੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈਆਂ - ਭਗਵੰਤ ਮਾਨ
ਚੰਡੀਗੜ੍ਹ, 29 ਅਪ੍ਰੈਲ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਗੁਜਰਾਤ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਸਾਰੇ ਜੇਤੂ ਉਮੀਦਵਾਰਾਂ ਨੂੰ ਹਾਰਦਿਕ ਵਧਾਈਆਂ। ਹਜ਼ਾਰਾਂ ਮੁਸ਼ਕਲਾਂ ਅਤੇ ਭਾਜਪਾ ਦੀ ਤਾਨਾਸ਼ਾਹੀ ਦੇ ਬਾਵਜੂਦ, ਸਾਡੇ ਵਲੰਟੀਅਰਾਂ ਨੇ ਆਪਣੀ ਹਿੰਮਤ ਨਾਲ ਨਵਾਂ ਇਤਿਹਾਸ ਰਚਿਆ ਹੈ।ਲੋਕਾਂ ਨੇ ਇਕ ਵਾਰ ਫਿਰ 'ਆਪ' ਦੀ ਇਮਾਨਦਾਰ ਰਾਜਨੀਤੀ ਦਾ ਸਮਰਥਨ ਕੀਤਾ ਹੈ। ਇਹ ਸਾਬਤ ਹੋ ਗਿਆ ਹੈ ਕਿ ਜੇਕਰ ਪੂਰੇ ਦੇਸ਼ ਵਿਚ ਕੋਈ ਪਾਰਟੀ ਹੈ ਜਿਸ ਵਿਚ ਭਾਜਪਾ ਨੂੰ ਹਰਾਉਣ ਦੀ ਸ਼ਕਤੀ ਹੈ, ਤਾਂ ਉਹ ਆਮ ਆਦਮੀ ਪਾਰਟੀ ਹੈ। ਉਹ ਦਿਨ ਦੂਰ ਨਹੀਂ ਜਦੋਂ, ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ, 'ਆਪ' ਦਾ ਝੰਡਾ ਪੂਰੇ ਗੁਜਰਾਤ ਵਿਚ ਲਹਿਰਾਏਗਾ। ਇਸ ਇਤਿਹਾਸਕ ਸਫਲਤਾ ਲਈ ਪੂਰੇ ਪਾਰਟੀ ਸੰਗਠਨ ਅਤੇ ਮਿਹਨਤੀ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ।
;
;
;
;
;
;
;
;