JALANDHAR WEATHER

ਸਰਦੂਲਗੜ੍ਹ ਨੇੜੇ ਨਾਕੇ 'ਤੇ ਤੇਜ਼ ਰਫ਼ਤਾਰ ਗੱਡੀ ਨੇ ਥਾਣੇਦਾਰ ਕੁਚਲਿਆ, ਮੌਕੇ 'ਤੇ ਮੌਤ

ਸਰਦੂਲਗੜ੍ਹ (ਮਾਨਸਾ) , 29 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ/ਜੀ.ਐਮ.ਅਰੋੜਾ) - ਸਰਦੂਲਗੜ੍ਹ 'ਚ ਦੇਰ ਸ਼ਾਮ ਤੇਜ਼ ਰਫ਼ਤਾਰ ਸਕੌਡਾ ਗੱਡੀ ਦੀ ਲਪੇਟ 'ਚ ਆ ਕੇ ਥਾਣੇਦਾਰ ਦੀ ਮੌਤ ਹੋ ਗਈ ਹੈ। ਪਹਿਲਾਂ ਇਸ ਕਾਰ ਦਾ ਹਾਦਸਾ ਝੁਨੀਰ ਨੇੜੇ ਹੋਇਆ ਸੀ, ਜਿਸ ਦੌਰਾਨ ਬਜ਼ੁਰਗ ਜ਼ਖ਼ਮੀ ਹੋ ਗਿਆ। ਹਾਦਸੇ ਦੀ ਚਸਮਦੀਦਾਂ ਵਲੋਂ 112 ਨੰਬਰ 'ਤੇ ਜਾਣਕਾਰੀ ਦੇਣ ਉਪਰੰਤ ਸਰਦੂਲਗੜ੍ਹ ਨੇੜੇ ਪੁਲਿਸ ਨੇ ਏ. ਐਸ. ਆਈ. ਸੁਖਮੰਦਰ ਸਿੰਘ ਨਥੇਹਾ ਦੀ ਅਗਵਾਈ 'ਚ ਨਾਕਾ ਲਗਾ ਲਿਆ। ਚਾਲਕ ਨੇ ਤੇਜ਼ ਰਫ਼ਤਾਰ ਕਾਰ ਥਾਣੇਦਾਰ ਉੱਪਰ ਚੜ੍ਹਾ ਦਿੱਤੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਥਾਣਾ ਸਰਦੂਲਗੜ੍ਹ ਪੁਲਿਸ ਨੇ ਚਾਲਕ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ