ਭਾਰਤ-ਪਾਕਿ ਵਿਚਾਲੇ 'ਗੁਪਤ ਗੱਲਬਾਤ' 3 ਮਹੀਨਿਆਂ ਤੋਂ ਚੱਲ ਰਹੀ-ਮਹਿਬੂਬਾ ਮੁਫ਼ਤੀ
ਜੰਮੂ, 10 ਮਈ (ਪੀ. ਟੀ. ਆਈ.)-ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਦੀ ਜ਼ੋਰਦਾਰ ਵਕਾਲਤ ਕਰਦਿਆਂ ਦਾਅਵਾ ਕੀਤਾ ਕਿ ਜਨਤਕ ਬਿਆਨਬਾਜ਼ੀ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਪਰਦੇ ਪਿੱਛੇ ਗੱਲਬਾਤ ਜਾਰੀ ਹੈ¢ 'ਉਹ 'ਆਪ੍ਰੇਸ਼ਨ ਸੰਧੂਰ' ਬਾਰੇ ਗੱਲ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪਾਕਿਸਤਾਨ ਨਾਲ ਗੁਪਤ ਗੱਲਬਾਤ ਪਰਦੇ ਪਿੱਛੇ ਚੱਲ ਰਹੀ ਹੈ? ਕੀ ਤੁਸੀਂ ਜਾਣਦੇ ਹੋ ਕਿ ਸੇਵਾਮੁਕਤ ਕੂਟਨੀਤਕ, ਸੇਵਾਮੁਕਤ ਜਨਰਲ ਅਤੇ ਹੋਰ ਵਿਦੇਸ਼ਾਂ 'ਚ ਜਾ ਕੇ ਪਾਕਿਸਤਾਨੀਆਂ ਨਾਲ ਬੈਠ ਕੇ ਚਰਚਾ ਕਰਦੇ ਹਨ? ਮਹਿਬੂਬਾ ਨੇ ਪੁਣਛ 'ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਗੱਲਬਾਤ ਤੋਂ ਬਿਨਾਂ ਜੰਮੂ-ਕਸ਼ਮੀਰ ਮੁੱਦੇ ਦਾ ਕੋਈ ਹੱਲ ਨਹੀਂ ਹੈ¢
;
;
;
;
;
;
;