ਨੌਜਵਾਨ ਦੀ ਕੈਲੀਫੋਰਨੀਆ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਚੱਬਾ,(ਅੰਮ੍ਰਿਤਸਰ), 19 ਮਈ (ਜੱਸਾ ਅਣਜਾਣ)- ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਵਰਪਾਲ ਦੇ ਇਕ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਆ ਡਿੱਗਾ ਜਦੋਂ ਉਨ੍ਹਾਂ ਨੂੰ ਨੌਜਵਾਨ ਪੁੱਤਰ ਦਾ ਕੈਲੀਫੋਰਨੀਆ ਅਮਰੀਕਾ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਮੌਤ ਬਾਰੇ ਮ੍ਰਿਤਕ ਦੇ ਵੱਡੇ ਭਰਾ ਧਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਮਿੰਦਰ ਸਿੰਘ ਮੁਨਸੀ ਪੁੱਤਰ ਲਖਵਿੰਦਰ ਸਿੰਘ ਜੂਨ 2022 ’ਚ ਰੋਜ਼ੀ ਰੋਟੀ ਲਈ ਆਪਣੇ ਪਰਿਵਾਰ ਤੇ ਦੋ ਛੋਟੇ-ਛੋਟੇ ਬੱਚਿਆਂ ਨੂੰ ਛੱਡ ਅਮਰੀਕਾ ਦੀ ਧਰਤੀ ਕੈਲੀਫ਼ੋਰਨੀਆ ਵਿਖੇ ਗਿਆ ਸੀ ਅਤੇ ਬੀਤੀ 5 ਮਈ ਨੂੰ ਉਸ ਨਾਲ ਫੋਨ ’ਤੇ ਗੱਲ ਹੋਈ ਵੀ ਹੋਈ ਸੀ। ਉਸ ਦਿਨ ਹੀ ਉਸ ਨੂੰ ਬ੍ਰੇਨ ਅਟੈਕ ਆ ਗਿਆ ਤੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ,ਪਰ ਬੀਤੀ ਰਾਤ 17 ਮਈ ਨੂੰ ਉਸ ਦੀ ਮੌਤ ਹੋ ਗਈ।
;
;
;
;
;
;
;
;
;