ਕੈਲੀਫੋਰਨੀਆਂ ’ਚ ਪੰਜਾਬੀ ਟਰੱਕ ਡਰਾਇਵਰ ਨੇ ਫਿਰ ਦਿੱਤਾ ਇਕ ਦਰਦਨਾਕ ਹਾਦਸੇ ਨੂੰ ਅੰਜ਼ਾਮ-2 ਲੋਕਾਂ ਦੀ ਮੌਤ
ਸਾਨ ਫਰਾਂਸਿਸਕੋ,21 ਮਈ (ਐਸ. ਅਸ਼ੋਕ ਭੌਰਾ- ਜਦੋਂ ਇਮੀਗ੍ਰੇਸ਼ਨ ਖ਼ਾਸ ਕਰ ਹਜ਼ਾਰਾਂ ਕੱਚੇ ਟਰੱਕ ਡਰਾਇਵਰਾਂ ਦੇ ਲਾਇਸੈਂਸ ਰੱਦ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਸਖ਼ਤੀ ਦਰਮਿਆਨ ਇਕ ਪੰਜਾਬੀ ਟਰੱਕ ਡਰਾਈਵਰ ’ਤੇ ਕੱਲ੍ਹ ਹਾਈਵੇਅ 99 'ਤੇ ਡੋਡਾਈ ਸ਼ਹਿਰ ਨੇੜੇ ਹਾਰਨੀ ਲੇਨ ਕੋਲ ਇਕ ਦੁਰਘਟਨਾ ਦੌਰਾਨ ਦੋ ਲੋਕਾਂ ਦੇ ਮਾਰ ਜਾਣ ਤੇ ਪੰਜ ਜ਼ਖ਼ਮੀ ਕਰਨ ਦੇ ਦੋਸ਼ਾਂ ਦੇ ਨਾਲ ਨਾਲ ਹਾਦਸੇ ਵਾਲੀ ਥਾਂ ਤੋਂ ਭੱਜਣ ਦਾ ‘ਹਿੱਟ ਐਂਡ ਰੰਨ’ ਦਾ ਦੋਸ਼ ਵੀ ਲਗਾਇਆ ਗਿਆ ਹੈ।ਦੋ ਲੋਕਾਂ ਦੀ ਥਾਂ ’ਤੇ ਹੀ ਮੌਤ ਹੋਣ ਦੀ ਖਬਰ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਤਿੰਨ ਵਾਹਨ ਇਕ ਟੋਇਟਾ ਕੈਮਰੀ, ਨਿਸਾਨ ਫਰੰਟੀਅਰ ਅਤੇ ਕੀਆ ਫੋਰਟ ਬਿਲਕੁੱਲ ਸੱਜੇ ਲੇਨ ਵਿਚ ਰੁਕਣ ਲਈ ਹੌਲੀ ਹੋ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਇਕ ਫਰੇਟਲਾਈਨਰ ਟਰੱਕ ਤਿੰਨ ਵਾਹਨਾਂ ਦੇ ਪਿੱਛੇ ਆ ਰਿਹਾ ਸੀ।ਟਰੱਕ ਡਰਾਈਵਰ, ਜਿਸ ਦੀ ਪਛਾਣ 24 ਸਾਲਾ ਮਨਵੀਰ ਸਿੰਘ ਵਜੋਂ ਕੀਤੀ ਗਈ ਹੈ, ਆਪਣੇ ਟਰੱਕ ਨੂੰ ਰੋਕਣ ਵਿਚ ਅਸਫ਼ਲ ਰਿਹਾ ਅਤੇ ਕੀਆ ਫੋਰਟ ਦੇ ਪਿਛਲੇ ਹਿੱਸੇ ਵਿਚ ਟਕਰਾ ਗਿਆ। ਇਸ ਕਾਰਨ ਇਕ ਚੇਨ ਦੁਰਘਟਨਾ ਵਾਪਰੀ, ਜਿਸ ਨਾਲ ਫੋਰਟ ਫਰੰਟੀਅਰ ਨਾਲ ਟਕਰਾ ਗਿਆ ਅਤੇ ਫਰੰਟੀਅਰ ਕੈਮਰੀ ਨਾਲ।
ਪੁਲਿਸ ਅਨੁਸਾਰ ਮਾਰੇ ਜਾਣ ਵਾਲੇ ਲੋਕਾਂ ਦੀ ਉਮਰ 16 ਤੋਂ 20 ਸਾਲ ਦੇ ਦਰਮਿਆਨ ਸੀ। ਪੰਜ ਹੋਰ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾੲਵੇਅ ਪੈਟਰੋਲ ਨੇ ਦੱਸਿਆ ਕਿ ਮਨਵੀਰ ਹਾਦਸੇ ਵਾਲੀ ਥਾਂ ਤੋਂ ਭੱਜ ਗਿਆ ਸੀ,ਜਿਸ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਅਨੁਸਾਰ ਮਨਵੀਰ ਕਥਿਤ ਤੌਰ 'ਤੇ 2023 ਵਿਚ ਐਰੀਜ਼ੋਨਾ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖਲ ਹੋਇਆ ਸੀ ਅਤੇ ਬਾਅਦ ਵਿਚ ਬਾਈਡੇਨ ਪ੍ਰਸ਼ਾਸਨ ਦੁਆਰਾ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਥਾਨਕ ਮੀਡੀਆ ਨੇ ਇਹ ਵੀ ਲਿਖਿਆ ਹੈ ਕਿ ਮਨਵੀਰ ਦੀ ਗ੍ਰਿਫਤਾਰੀ ਪਿਛਲੇ ਸਾਲ ਤੋਂ ਖਤਰਨਾਕ ਹਾਦਸਿਆ ਵਿਚ ਦੋਸ਼ੀ ‘ਸਿੰਘ’ ਨਾਮ ਵਾਲਾ ਚੌਥਾ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਵੀ ਹੈ।
;
;
;
;
;
;
;
;