JALANDHAR WEATHER

ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਜਥੇਬੰਦੀ ਦੀ ਮੀਟਿੰਗ ਹੋਈ

ਚੋਗਾਵਾਂ/ਅੰਮ੍ਰਿਤਸਰ, 23 ਮਈ (ਗੁਰਵਿੰਦਰ ਸਿੰਘ ਕਲਸੀ)- ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਹੁਦੇਦਾਰਾਂ ਦੀ ਅਹਿਮ ਮੀਟਿੰਗ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਭੀਲੋਵਾਲ ਪੱਕਾ ਵਿਖੇ ਹੋਈ। ਜਿਸ ਵਿਚ ਸੂਬਾ ਆਗੂ ਸਰਵਣ ਸਿੰਘ ਪੰਧੇਰ ਪਹੁੰਚੇ। ਮੀਟਿੰਗ ਦੌਰਾਨ ਬਿਜਲੀ ਸੋਧ ਬਿਲ 2025, ਸਰਕਾਰ ਵਲੋਂ ਪ੍ਰੀਪੇਡ ਮੀਟਰ ਲਗਾਉਣਾ, ਮੋਦੀ ਸਰਕਾਰ ਵਲੋਂ ਭਾਰਤ ਅਮਰੀਕਾ ਸਮਝੌਤਾ, ਮਨਰੇਗਾ ਸਕੀਮ 'ਚ ਬਦਲਾਵ ਕਰਨਾ, ਲੇਬਰ ਕੋਡ ਲਾਗੂ ਕਰਨਾ, ਲੋਕਤੰਤਰ ਦਾ ਘਾਣ ਕਰਦਿਆਂ ਮੌਜੂਦਾ ਪੰਜਾਬ ਸਰਕਾਰ ਵਲੋਂ ਧੱਕੇ ਤੇ ਪੁਲਿਸ ਜ਼ਬਰ ਨਾਲ ਲੋਕਾਂ ਦੀ ਆਵਾਜ਼ ਨੂੰ ਦੱਬਣਾ ਆਦਿ ਸਮੇਤ ਕਿਸਾਨਾਂ ਅਤੇ ਮਜ਼ਦੂਰਾਂ ਦੇ ਮੁੱਦਿਆਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ।

ਉਨ੍ਹਾਂ ਕਿਸਾਨਾਂ ਨੂੰ ਇੱਕਜੁੱਟ ਹੋ ਕੇ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਆਗੂ ਰਣਜੀਤ ਸਿੰਘ ਕਲੇਰ, ਬਾਲਾ ਲਖਵਿੰਦਰ ਸਿੰਘ ਡਾਲਾ, ਕੰਵਰਦਲੀਪ ਸੈਦੋਲੇਹਲ, ਸੁਖਜਿੰਦਰ ਸਿੰਘ ਸ਼ਾਹ, ਨਿਰਮਲ ਸਿੰਘ, ਸਾਹਿਬ ਸਿੰਘ, ਕਾਰਜ ਸਿੰਘ, ਰਾਜ ਸਿੰਘ, ਜੱਜ ਸਿੰਘ, ਮੇਜਰ ਸਿੰਘ, ਦਲੀਪ ਸਿੰਘ, ਅੰਮ੍ਰਿਤਪਾਲ ਸਿੰਘ ਔਲਖ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ