ਜਥੇਦਾਰ ਗੜਗੱਜ ਵਲੋਂ ਸਿੱਖ ਦੌੜਾਕ ਗੁਰਿੰਦਰਵੀਰ ਸਿੰਘ ਨੂੰ ਭਾਰਤ ’ਚ ਸਭ ਤੋਂ ਤੇਜ਼ ਦੌੜਾਕ ਦੀ ਪ੍ਰਾਪਤੀ ’ਤੇ ਵਧਾਈ
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਸਿੱਖ ਨੌਜਵਾਨ ਸ. ਗੁਰਿੰਦਰਵੀਰ ਸਿੰਘ ਨੂੰ ਭਾਰਤ ਵਿਚ 100 ਮੀਟਰ ਦੌੜ ਦਾ ਰਾਸ਼ਟਰੀ ਰਿਕਾਰਡ ਤੋੜਣ ਅਤੇ 10.09 ਸਕਿੰਟਾਂ ਵਿਚ ਦੌੜ ਪੂਰੀ ਕਰਕੇ ਸਭ ਤੋਂ ਤੇਜ਼ ਦੌੜਾਕ ਬਣਨ ਉੱਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਬਤ ਸੂਰਤ ਸਿੱਖ ਸ. ਗੁਰਿੰਦਰਵੀਰ ਸਿੰਘ ਦੀ ਪ੍ਰਾਪਤੀ ਉੱਤੇ ਸਿੱਖ ਕੌਮ ਨੂੰ ਮਾਣ ਹੈ ਅਤੇ ਇਹ ਸਮੂਹ ਸਿੱਖ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ, ਜਿਸ ਤੋਂ ਸੇਧ ਲੈ ਕੇ ਨੌਜਵਾਨ ਆਪਣੇ ਜੀਵਨ ਵਿਚ ਅੱਗੇ ਵਧਣ ਅਤੇ ਉੱਚੇ ਮੁਕਾਮ ਹਾਸਲ ਕਰਨ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਸਿੱਖ ਜਵਾਨੀ ਦੇਸ਼ ਦੁਨੀਆ ਅੰਦਰ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਨੇਹਾ ਦਿੱਤਾ ਕਿ ਉਹ ਆਪਣੇ ਆਪ ਨੂੰ ਸਿੱਖਿਆ, ਖੇਡਾਂ, ਕਿਰਤ ਅਤੇ ਗੁਰੂ ਘਰ ਅੰਦਰ ਸੇਵਾ ਕਾਰਜਾਂ ਵਿਚ ਰੁੱਝਿਆ ਰੱਖਣ ਅਤੇ ਨਸ਼ੇ ਦੀ ਅਲਾਮਤ ਤੋਂ ਬਿਲਕੁਲ ਦੂਰ ਰਹਿਣ।
;
;
;
;
;
;
;
;