ਲੌਂਗੋਵਾਲ ਦੇ 15 ਵਾਰਡਾਂ ਲਈ ਵੋਟਿੰਗ ਸ਼ੁਰੂ
ਲੌਂਗੋਵਾਲ, 26 ਮਈ (ਵਿਨੋਦ, ਸ.ਖੰਨਾ) - ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਲਈ ਵੋਟਾਂ ਪਾਉਣ ਦਾ ਕਾਰਜ ਪੂਰਨ ਉਤਸ਼ਾਹ ਨਾਲ ਆਰੰਭ ਹੋ ਗਿਆ ਹੈ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਲੋਕ ਸੁਵਖਤੇ ਹੀ ਵੱਡੀਆਂ ਕਤਾਰਾਂ ਵਿੱਚ ਵੋਟਾਂ ਪਾਉਣ ਲਈ ਲੱਗ ਗਏ ਹਨ।ਇਥੋਂ ਦੇ ਵਾਰਡ ਅਤੇ ਬੂਥ ਨੰਬਰ 6 ਅਤੇ 13 ਵਿਚ ਵੱਡੀ ਗਿਣਤੀ ਵਿਚ ਔਰਤਾਂ ਸਮੇਤ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨੂੰ ਹੱਥ ਬੰਨ ਕੇ ਵੋਟਾਂ ਪਾਉਣ ਲਈ ਅਪੀਲ ਕਰਦੇ ਵੇਖੇ ਗਏ।
;
;
;
;
;
;
;
;