JALANDHAR WEATHER

ਭਾਜਪਾ ਅਤੇ ਆਪ ਉਮੀਦਵਾਰ ਤੇ ਸਮਰਥਕ ਹੋਏ ਆਹਮੋ-ਸਾਹਮਣੇ

ਬਠਿੰਡਾ, 26 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ 'ਚ ਨਗਰ ਨਿਗਮ ਚੋਣਾਂ ਦੌਰਾਨ ਕੁਝ ਵਾਰਡਾਂ ਵਿਚ ਸਥਿਤੀ ਤਣਾਓ ਪੂਰਵਕ ਬਣੀ ਹੋਈ ਹੈ, ਜਿਸ ਦੇ ਚਲਦਿਆਂ ਥਾਣਾ ਕੈਂਟ ਅਧੀਨ ਪੈਂਦੇ ਇਕ ਵਾਰਡ ਵਿਚ ਬੀਤੀ ਦੇਰ ਰਾਤ ਭਾਜਪਾ ਅਤੇ ਆਪ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ, ਜਿੰਨਾ ਨੇ ਇਕ ਦੂਜੇ ਉਪਰ ਵੋਟਰਾਂ ਨੂੰ ਭਰਮਾਉਣ ਲਈ ਗੰਭੀਰ ਦੋਸ਼ ਲਗਾਏ! ਭਾਜਪਾ ਵਰਕਰਾਂ ਵਲੋਂ ਜਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਥਾਣਾ ਕੈਂਟ ਮੂਹਰੇ ਧਰਨਾ ਲਗਾ ਦਿੱਤਾ ਗਿਆ ਤੇ ਆਪ ਖਿਲਾਫ ਨਾਅਰੇ ਬਾਜੀ ਕੀਤੀ ਗਈ, ਜਦਕਿ ਦੂਜੇ ਪਾਸੇ ਆਪ ਉਮੀਦਵਾਰ ਹਰਵੀਰ ਸਿੰਘ ਰਿਪੂ ਦੀ ਅਗਵਾਈ ਵਰਕਰਾਂ ਨੇ ਭਾਜਪਾ ਖਿਲਾਫ ਧਰਨਾ ਲਗਾ ਕੇ ਨਾਅਰੇਬਾਜੀ! ਇਸ ਵਾਰਡ ਵਿਚ ਵੀ ਸਥਿਤੀ ਵਿਸਫੋਕਟ ਬਣੀ ਹੋਈ ਹੈ!

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ