ਰਮਦਾਸ ਵਿੱਚ 10 ਵਜੇ ਤੱਕ 29 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ- ਡਾ: ਚਾਰੂਮਿਤਾ
ਰਮਦਾਸ, ਅਜਨਾਲਾ, 26 ਮਈ (ਜਸਵੰਤ ਸਿੰਘ ਵਾਹਲਾ/ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਇਤਿਹਾਸਿਕ ਕਸਬਾ ਰਮਦਾਸ ਵਿਖੇ 11 ਵਾਰਡਾਂ ਲਈ ਵੋਟਾਂ ਪਾਉਣ ਦਾ ਕੰਮ ਉਤਸ਼ਾਹ ਨਾਲ ਜਾਰੀ ਹੈ I ਚੋਣ ਰਿਟਰਨਿੰਗ ਅਧਿਕਾਰੀ ਕਮ-ਐਸ.ਡੀ. ਐਮ ਅਜਨਾਲਾ ਡਾ: ਚਾਰੂਮਿਤਾ ਨੇ ਅਜੀਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 10 ਵਜੇ ਤੱਕ 29 ਪ੍ਰਤੀਸ਼ਤ ਵੋਟਾਂ ਪੋਲ ਹੋ ਗਈਆਂ ਹਨ। ਇੱਥੇ ਦੱਸ ਦਈਏ ਕਿ ਅੱਤ ਦੀ ਗਰਮੀ ਦੌਰਾਨ ਵੀ ਵੋਟਰ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ਕਰ ਰਹੇ ਹਨ I
;
;
;
;
;
;
;
;