JALANDHAR WEATHER

ਨਗਰ ਕੌਸਲ ਦੇ ਵਾਰਡ 13 ਅਤੇ 14 ਲਈ ਵੋਟ ਪਾਉਣ ਲਈ ਧੁੱਪ ‘ਚ ਲਾਇਨਾਂ ‘ਚ ਖੜ੍ਹੇ ਵੋਟਰ

ਪਾਤੜਾਂ 26 ਮਈ (ਜਗਦੀਸ਼ ਸਿੰਘ ਕੰਬੋਜ)- ਨਗਰ ਕੌਸਲ ਪਾਤੜਾਂ ਦੇ 13 ਨੰਬਰ ਵਾਰਡ ‘ਚ ਕੌਸਲਰ ਦੀ ਚੋਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਵਾਰਡ ਨੰਬਰ 13 ਦੀਆਂ ਵੋਟਾਂ ਪਾੳੇੁਣ ਲਈ ਲੋਕ ਧੁੱਪ ਵਿੱਚ ਲਾਇਨਾਂ ਵਿੱਚ ਖੜ੍ਹੇ ਦਿਖਾਈ ਦਿੱਤੇ ਅਤੇ ਉਨ੍ਹਾਂ ਵੱਲੋਂ ਛਾਂ ਦਾ ਪ੍ਰਬੰਧ ਨਾਂ ਕੀਤੇ ਜਾਣ ਦੇ ਦੋਸ਼ ਪ੍ਰਾਸ਼ਸਨ ਤੇ ਲਾਏ ਗਏ ਜਦੋ ਕਿ ਮੀਡੀਆ ਦੇ ਪੁੱਜਣ ਤੇ ਇੱਕ ਪੋਲਿੰਗ ਬੂਥ ਤੇ ਛਾਇਆਵਾਨ ਲਾਇਆ ਗਿਆ ਜਦੋਂ ਕਿ ਦੂਜੇ ਪੋਲਿੰਗ ਬੂਥ ਤੇ ਕੋਈ ਪ੍ਰਬੰਧ ਅਜੇ ਤੱਕ ਨਹੀ ਕੀਤਾ ਗਿਆ ਲਾਇਨਾਂ ਵਿੱਚ ਖੜ੍ਹੇ ਵੋਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਵੀ ਪਹਿਲਾਂ ਨਹੀ ਮਿਲਿਆ ਪਰ ਹੁਣ ਉਮੀਦਵਾਰਾਂ ਵੱਲੋਂ ਹੀ ਪਾਣੀ ਪਹੁੰਚਾਇਆ ਗਿਆ ਹੈ ਚੋਣਾਂ ਦੇ ਸੈਕਟਰ ਨਿਗਰਾਨ ਅਫਸਰ ਲਵਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਪੋਲਿੰਗ ਬੂਥਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਅਮਨਸ਼ਾਤੀ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 25 ਪ੍ਰਸੈਂਟ ਵੋਟਾਂ ਪੋਲ੍ਹ ਹੋ ਚੁੱਕੀਆਂ ਹਨ ਅਤੇ ਵੋਟਰਾਂ ਲਈ ਪ੍ਰਬੰਧ ਕੀਤੇ ਗਏ ਹਨ ਜਿੱਥੇ ਕਮੀ ਹੋਈ ਉਹ ਵੀ ਦੂਰ ਕਰ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ