JALANDHAR WEATHER

ਹੰਬੜਾਂ ’ਚ ਵਾਪਰੇ ਸੜਕ ਹਾਦਸੇ ’ਚ ਮਹਿਲਾ ਦੀ ਟਰੱਕ ਹੇਠਾਂ ਆਉਣ ਨਾਲ ਹੋਈ ਮੌਤ

ਹੰਬੜਾਂ, 26 ਮਈ (ਮੇਜਰ ਹੰਬੜਾਂ)-ਲੁਧਿਆਣਾ ਨੇੜਲੇ ਕਸਬਾ ਹੰਬੜਾਂ ’ਚ ਐੱਚ.ਡੀ.ਐੱਫ.ਸੀ ਬੈਂਕ ਸਾਹਮਣੇ ਵਾਪਰੇ ਮੋਟਰਸਾਈਕਲ ਤੇ ਟਰੱਕ ਸੜਕ ਹਾਦਸੇ ’ਚ ਮੋਟਰਸਾਈਕਲ ਪਿੱਛੇ ਬੈਠੀ ਮਹਿਲਾ ਦੀ ਮੌਕੇ ਤੇ ਹੀ ਮੌਤ ਹੋਣ ਦਾ ਸਮਾਂਚਾਰ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਾਕਖਾਨਾ ਸਿੱਧਵਾਂ ਬੇਟ ਵਿਖੇ ਨੌਕਰੀ ਕਰ ਰਿਹਾ ਅਕਾਸ਼ਦੀਪ ਸਿੰਘ ਆਪਣੇ ਮੋਟਰਸਾਈਕਲ ਪੀ.ਬੀ 10 ਸੀ ਐੱਸ 8237 ਤੇ ਸਵਾਰ ਹੋ ਕੇ ਲੁਧਿਆਣਾ ਤੋਂ ਸਿੱਧਵਾਂ ਬੇਟ ਵੱਲ ਜਾ ਰਿਹਾ ਸੀ ਅਤੇ ਮੋਟਰਸਾਈਕਲ ਪਿੱਛੇ ਡਾਕਖਾਨਾ ਜਗਰਾਉ ਵਿਖੇ ਬਤੌਰ ਏ.ਐੱਸ.ਪੀ ਵਜੋਂ ਨੌਕਰੀ ਕਰ ਰਹੀ ਮਹਿਲਾ ਬੈਠੀ ਸੀ ਜਦੋਂ ਉਹ ਐੱਚ.ਡੀ.ਐੱਫ.ਸੀ ਬੈਂਕ ਹੰਬੜਾਂ ਸਾਹਮਣੇ ਪੁੱਜੇ ਤਾਂ ਇਕ ਵਿਅਕਤੀ ਭੱਜਕੇ ਸੜਕ ਪਾਰ ਕਰਦਾ ਹੋਇਆ ਮੋਟਰਸਾਈਕਲ ਵਿਚ ਜਾ ਟਕਰਾਇਆਂ ਤੇ ਮੋਟਰਸਾਈਕਲ ਪਿੱਛੇ ਬੈਠੀ ਮਹਿਲਾ ਸੜਕ ਤੇ ਜਾ ਡਿੱਗੀ, ਜਿਸ ਨੂੰ ਪਿੱਛੇ ਤੋਂ ਆ ਰਹੇ ਇੱਕ ਟਰੱਕ ਨੰਬਰ ਐੱਚ.ਆਰ 62-5787 ਵਲੋਂ ਕੁਚਲ ਦਿੱਤਾ ਗਿਆ ਤੇ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ।

ਹਾਦਸੇ ’ਚ ਮਾਰੀ ਗਈ ਮਹਿਲਾ ਕਰਮਚਾਰੀ ਦੀ ਪਛਾਣ ਰਵੇਤਾ ਬਹਾਦਰ ਕੇ ਰੋਡ ਲੁਧਿਆਣਾ ਵਜੋਂ ਹੋਈ ਹੈ ਤੇ ਉਹ ਜਗਰਾਉ ਡਾਕਖਾਨੇ ਵਿਚ ਬਤੌਰ ਇੰਸਪੈਕਟਰ ਡਿਉਟੀ ਨਿਭਾ ਰਹੀ ਸੀ ‘ਤੇ ਸਾਥੀ ਕਰਮਚਾਰੀ ਨਾਲ ਮੋਟਸਾਈਕਲ ਪਿੱਛੇ ਬੈਠ ਕੇ ਡਿਉਟੀ ਤੇ ਜਾ ਰਹੀ ਸੀ ਅਤੇ ਹੰਬੜਾਂ ’ਚ ਉਕਤ ਹਾਦਸਾ ਵਾਪਰ ਗਿਆ ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ। ਪੁਲਿਸ ਚੌਂਕੀ ਹੰਬੜਾਂ ਦੇ ਇੰਚਾਰਜ ਪ੍ਰਿਤਪਾਲ ਸਿੰਘ, ਹੌਲ਼ਦਾਰ ਬਲਵਿੰਦਰ ਸਿੰਘ, ਹੌਲ਼ਦਾਰ ਪਰਮਿੰਦਰ ਸਿੰਘ ਵਿਰਕ ਦੀ ਪੁਲਿਸ ਪਾਰਟੀ ਵਲੋਂ ਮੌਕੇ ਤੇ ਪੁੱਜਕੇ ਟਰੱਕ ਨੂੰ ਕਬਜੇ ਵਿਚ ਲੈਂਦਿਆਂ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਐੱਚ.ਡੀ.ਐੱਫ.ਸੀ.ਬੈਂਕ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੂਟੇਜ਼ ਚੈੱਕ ਕੀਤੀ ਜਾ ਰਹੀ ਹੈ ਉਸ ਤੋਂ ਹੀ ਹਾਦਸੇ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ ਤੇ ਹਾਦਸੇ ਲਈ ਜਿੰਮੇਵਾਰ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ