ਅੰਮ੍ਰਿਤਸਰ ਜ਼ਿਲ੍ਹੇ ’ਚ ਵੱਖ ਵੱਖ ਨਗਰ ਕੌੰਸਲਾਂ ’ਚ ਵੋਟਿੰਗ ਜਾਰੀ
ਅੰਮ੍ਰਿਤਸਰ, 26 ਮਈ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੱਖ-ਵੱਖ ਨਗਰ ਕੌਂਸਲਾਂ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਸਵੇਰੇ 10 ਵਜੇ ਤੱਕ ਹੇਠ ਲਿਖੇ ਅਨੁਸਾਰ ਪੋਲਿੰਗ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਨਗਰ ਕੌਂਸਲ ਰਮਦਾਸ ਦੀਆਂ ਚੋਣਾਂ ਲਈ ਸਵੇਰੇ 10 ਵਜੇ ਤੱਕ ਪੋਲੰਗ 29 ਪ੍ਰਤੀਸ਼ਤ ਹੋਈ ਹੈ। ਇਸੇ ਤਰ੍ਹਾਂ ਬਹੁਤ ਚਰਚਿਤ ਮਜੀਠਾ ਹਲਕੇ ਦੀਆਂ ਨਗਰ ਕੌਂਸਲ ਚੋਣਾਂ ਲਈ ਸਵੇਰੇ 10 ਵਜੇ ਤੱਕ 14.1% ਵੋਟਾਂ ਹੀ ਪਈਆਂ ਸਨ। ਇਸੇ ਤਰ੍ਹਾਂ ਜੰਡਿਆਲਾ ਗੁਰੂ ਹਲਕੇ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ ਇੱਕ ਤੋਂ ਪੰਜ ਵਾਰਡ ਨੰਬਰ 7 ਅਤੇ 8 ਅਤੇ ਵਾਰਡ ਨੰਬਰ 10 ਤੋਂ 15 ਵਿਖੇ ਸਵੇਰੇ 10 ਵਜੇ ਤੱਕ ਕੁੱਲ 15 ਪ੍ਰਤੀਸ਼ਤ ਹੀ ਪੋਲਿੰਗ ਹੋਈ ਹੈ।
;
;
;
;
;
;
;
;
;