JALANDHAR WEATHER

ਡੇਰਾਬੱਸੀ 'ਚ ਵੋਟਰਾਂ ਨੂੰ ਸ਼ਰਾਬ ਵੰਡਣ ਦੇ ਦੋਸ਼ ਹੇਠ ਸਾਬਕਾ ਸਰਪੰਚ ਸਣੇ 3 ਖ਼ਿਲਾਫ਼ ਮਾਮਲਾ ਦਰਜ

ਡੇਰਾਬੱਸੀ, 26 ਮਈ (ਰਣਬੀਰ ਸਿੰਘ)- ਨਗਰ ਕੌਂਸਲ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਬੀਤੇ ਕੱਲ ਨਜਾਇਜ਼ ਹੱਥਕੰਡੇ ਅਪਣਾਉਣ ਵਾਲਿਆਂ ਖ਼ਿਲਾਫ਼ ਡੇਰਾਬੱਸੀ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ। ਪੁਲਿਸ ਨੇ ਵਾਰਡ ਨੰਬਰ 16 ਦੀ ਈਸਾਪੁਰ ਕਲੋਨੀ ਵਿਚ ਚੋਣਾਂ ਦੌਰਾਨ ਸਿਆਸੀ ਫਾਇਦਾ ਲੈਣ ਲਈ ਸ਼ਰੇਆਮ ਰੇਹੜੀ 'ਤੇ ਸ਼ਰਾਬ ਅਤੇ ਕੋਲਡ ਡ੍ਰਿੰਕਸ ਰੱਖ ਕੇ ਘਰ-ਘਰ ਵੰਡਣ ਦੇ ਦੋਸ਼ ਹੇਠ ਇਕ ਸਾਬਕਾ ਸਰਪੰਚ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਡੇਰਾਬੱਸੀ ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਪੱਕੀ ਇਤਲਾਹ ਦਿੱਤੀ ਕਿ ਈਸਾਪੁਰ ਕਲੋਨੀ ਦੀ ਗਲੀ ਵਿਚ ਮਕਾਨ ਨੰਬਰ 789 ਦੇ ਨੇੜੇ ਕੁਝ ਵਿਅਕਤੀ ਇਕ ਰੇਹੜੀ ਵਿਚ ਸ਼ਰਾਬ ਅਤੇ ਕੋਲਡ ਡ੍ਰਿੰਕਸ ਰੱਖ ਕੇ ਵੋਟਰਾਂ ਨੂੰ ਲੁਭਾਉਣ ਲਈ ਘਰ-ਘਰ ਜਾ ਕੇ ਵੰਡ ਰਹੇ ਹਨ, ਤਾਂ ਜੋ ਇਲੈਕਸ਼ਨਾਂ ਵਿਚ ਉਹਨਾਂ ਦੇ ਹੱਕ ਵਿਚ ਜ਼ਿਆਦਾ ਵੋਟਾਂ ਭੁਗਤ ਸਕਣ। ਪੁਲਿਸ ਵਲੋਂ ਇਸ ਮਾਮਲੇ ਵਿਚ ਈਸਾਪੁਰ ਦੇ ਹੀ ਰਹਿਣ ਵਾਲੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿਚ ਚਰਨਜੀਤ ਸਿੰਘ ਉਰਫ਼ ਬਾਈਆ, ਹਰਦਿੱਤ ਸਿੰਘ ਉਰਫ਼ ਕਾਲਾ ਅਤੇ ਨਰਿੰਦਰ ਸਿੰਘ ਉਰਫ਼ ਰਾਣਾ (ਸਾਬਕਾ ਸਰਪੰਚ) ਵਜੋਂ ਹੋਈ ਹੈ। ਪੁਲਿਸ ਨੇ ਮੁਖ਼ਬਰ ਦੀ ਭਰੋਸੇਯੋਗ ਇਤਲਾਹ 'ਤੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਅਤੇ ਲੋਕ ਪ੍ਰਤੀਨਿਧਤਾ ਐਕਟ ਦੀਆਂ ਧਾਰਾਵਾਂ 123, 135 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ