ਰਾਜਪੁਰਾ ਵਿਖੇ ਹੁਣ ਤੱਕ ਕਰੀਬ 18% ਵੋਟਿੰਗ ਹੋਈ
ਰਾਜਪੁਰਾ, 26 ਮਈ (ਰਣਜੀਤ ਸਿੰਘ)- ਰਾਜਪੁਰਾ ਵਿਖੇ ਪੈ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਹਾਲ ਦੀ ਘੜੀ ਅਮਨ ਅਮਾਨ ਨਾਲ ਹੋ ਰਹੀਆਂ ਹਨ। ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਹੁਣ ਤੱਕ ਕਰੀਬ 18% ਵੋਟਿੰਗ ਹੋ ਚੁੱਕੀ ਹੈ। ਹਾਲੇ ਵੀ ਪੋਲਿੰਗ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਪਰ ਵੋਟਰ ਜਿਆਦਾਤਰ ਗਰਮੀ ਦਾ ਹਵਾਲਾ ਦੇ ਰਹੇ ਹਨ ਕਿ ਵੋਟਾਂ ਦਾ ਕੰਮ ਪ੍ਰਸ਼ਾਸਨ ਨੂੰ ਸਵੇਰੇ 8 ਵਜੇ ਦੀ ਬਜਾਏ 7 ਵਜੇ ਸ਼ੁਰੂ ਕਰਨਾ ਚਾਹੀਦਾ ਸੀ। ਸੂਤਰਾਂ ਦੀ ਮੰਨੀਏ ਤਾਂ ਰਾਜਪੁਰਾ ਵਿਖੇ 31 ਵਾਰਡਾਂ ਦੇ ਵਿਚੋਂ 11 ਵਾਰਡ ਕਾਫੀ ਜਿਆਦਾ ਹਾਈ ਸੈਂਸਟਿਵ ਦੱਸੇ ਜਾ ਰਹੇ ਹਨ ਪਰ ਹਲਦੀ ਘੜੀ ਸਾਰੇ ਪਾਸੇ ਵੋਟਾਂ ਸ਼ਾਂਤੀ ਪੂਰਵਕ ਨੇਪਰੇ ਚੜ ਰਹੀਆਂ ਹਨ।
;
;
;
;
;
;
;
;