ਮੌੜ ਮੰਡੀ ਦੇ ਵਾਰਡ 8 ਵਿਚ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਵਿਧਾਇਕ ਮਾਈਸਰਖਾਨਾ ਵਿਚਕਾਰ ਤਕਰਾਰ
ਮੌੜ ਮੰਡੀ, 26 ਮਈ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੇ ਵਾਰਡ ਨੰ 8 ਵਿਚ ਉਸ ਸਮੇੰ ਤਣਾਅ ਪੂਰਨ ਮਾਹੌਲ ਬਣ ਗਿਆ ਜਦ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਆਪ ਵਿਧਾਇਕ ਸੁਖਵੀਰ ਮਾਈਸਰਖਾਨਾ ਵਿਚਕਾਰ ਸਿੱਧੀ ਤਕਰਾਰ ਹੋ ਗਈ। ਇਸ ਕਾਰਨ ਮਾਹੌਲ ਬਹੁਤ ਜਿਆਦਾ ਤਣਾਪੂਰਨ ਹੋ ਗਿਆ। ਦੋਵਾਂ ਧਿਰਾਂ ਦੇ ਵਰਕਰਾਂ ਵਿਚਕਾਰ ਜੰਮ ਕੇ ਨਾਅਰੇਬਾਜੀ ਹੋਈ। ਡੀ. ਐੱਸ. ਪੀ. ਜਸਵਰਿੰਦਰ ਸਿੰਘ ਸਿੱਧੂ ਨੇ ਭਾਰੀ ਫੋਰਸ ਨਾਲ ਦੋਵਾਂ ਧਿਰਾਂ ਨੂੰ ਵੱਖ ਕਰ ਦਿੱਤਾ ਅਤੇ ਪੋਲਿੰਗ ਸਟੇਸ਼ਨ ਤੇ ਭਾਰੀ ਫੋਰਸ ਤਾਇਨਾਤ ਕਾਰ ਦਿੱਤੀ।
;
;
;
;
;
;
;
;