JALANDHAR WEATHER

ਦੁਪਹਿਰ ਬਾਅਦ ਮੰਦ ਪਈ ਨਗਰ ਕੌਂਸਲ ਪੱਟੀ ਚੋਣਾਂ ਦੀ ਰਫ਼ਤਾਰ, ਬੂਥ ਹੋਏ ਖਾਲੀ

ਪੱਟੀ, 26 ਮਈ ( ਅਵਤਾਰ ਸਿੰਘ ਖਹਿਰਾ ਕੁਲਵਿੰਦਰ ਪਾਲ ਸਿੰਘ ਕਾਲੇਕੇ ਬਲਵਿੰਦਰ ਸਿੰਘ ਚੋਹਲਾ ਸੰਜੀਵ ਕੁੰਦਰਾ )ਨਗਰ ਕੌਂਸਲ ਪੱਟੀ ਦੀਆਂ ਹੋ ਰਹੀਆਂ ਚੋਣਾਂ ਦੌਰਾਨ ਜਿੱਥੇ ਸ਼ਹਿਰ ਦੀਆਂ 19 ਵਾਰਡਾਂ ਵਿੱਚ ਸਵੇਰੇ ਸੂਰਜ ਚੜ੍ਹਦੇ ਹੀ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਪੋਲਿੰਗ ਬੂਥਾਂ ’ਤੇ ਵੇਖਣ ਨੂੰ ਮਿਲੀਆਂ ਅਤੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ, ਉੱਥੇ ਹੀ ਦੁਪਹਿਰ 2 ਵਜੇ ਤੋਂ ਬਾਅਦ ਚੋਣੀ ਮਾਹੌਲ ਕੁਝ ਮੰਦ ਪੈਂਦਾ ਦਿਖਾਈ ਦਿੱਤਾ।
ਸ਼ਹਿਰ ਦੇ ਬਹੁਤੇ ਪੋਲਿੰਗ ਬੂਥਾਂ ’ਤੇ ਦੁਪਹਿਰ ਬਾਅਦ ਵੋਟਰਾਂ ਦੀ ਆਵਾਜਾਈ ਘੱਟ ਗਈ ਅਤੇ ਕਈ ਬੂਥ ਲਗਭਗ ਖਾਲੀ ਦਿਖਾਈ ਦਿੱਤੇ। ਸਵੇਰੇ ਜਿੱਥੇ ਵੋਟ ਪਾਉਣ ਲਈ ਲੋਕਾਂ ਵਿੱਚ ਭਾਰੀ ਰੁਝਾਨ ਸੀ, ਉੱਥੇ ਹੀ ਬਾਅਦ ਦੁਪਹਿਰ ਵੋਟਰਾਂ ਵਿੱਚ ਉਹ ਜ਼ਿਆਦਾ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ।
ਭਾਵੇਂ ਵੋਟਿੰਗ ਸ਼ਾਮ 5 ਵਜੇ ਤੱਕ ਜਾਰੀ ਰਹਿਣੀ ਸੀ, ਪਰ ਵੋਟਿੰਗ ਸਮਾਪਤ ਹੋਣ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਹੀ ਬੂਥਾਂ ਦਾ ਖਾਲੀ ਹੋ ਜਾਣਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਦਿਖਾਈ ਦਿੱਤਾ। ਉਮੀਦਵਾਰ ਆਪਣੇ ਸਮਰਥਕਾਂ ਨੂੰ ਘਰਾਂ ਵਿੱਚੋਂ ਬਾਹਰ ਕੱਢ ਕੇ ਵੋਟ ਪਾਉਣ ਲਈ ਅਪੀਲਾਂ ਕਰਦੇ ਵੀ ਨਜ਼ਰ ਆਏ।
ਚੋਣ ਪ੍ਰਕਿਰਿਆ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਸਾਰੇ ਬੂਥਾਂ ’ਤੇ ਮਾਹੌਲ ਸ਼ਾਂਤਮਈ ਬਣਿਆ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ