ਨਗਰ ਕੌਂਸਲ ਪੱਟੀ ਚੋਣਾਂ ਦੌਰਾਨ 59.96 ਫ਼ੀਸਦੀ ਵੋਟਿੰਗ ਦਰਜ
ਪੱਟੀ, 26 ਮਈ ( ਅਵਤਾਰ ਸਿੰਘ ਖਹਿਰਾ ਕੁਲਵਿੰਦਰ ਪਾਲ ਸਿੰਘ ਕਾਲੇਕੇ ਸੰਜੀਵ ਕੁੰਦਰਾ ਬਲਵਿੰਦਰ ਸਿੰਘ ਚੋਲਾ) - ਨਗਰ ਕੌਂਸਲ ਪੱਟੀ ਦੀਆਂ ਅੱਜ ਹੋਈਆਂ ਚੋਣਾਂ ਦੌਰਾਨ ਸ਼ਹਿਰ ਦੀਆਂ 19 ਵਾਰਡਾਂ ਦੇ 38 ਬੂਥਾਂ ‘ਤੇ ਕੁੱਲ 59.96 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਪੱਟੀ ਅਮਨਦੀਪ ਸਿੰਘ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ।ਉਨ੍ਹਾਂ ਕਿਹਾ ਕਿ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਦੌਰਾਨ ਵੋਟਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਦਿਨ ਭਰ ਵੱਖ-ਵੱਖ ਬੂਥਾਂ ‘ਤੇ ਵੋਟਰਾਂ ਦੀ ਆਵਾਜਾਈ ਜਾਰੀ ਰਹੀ। ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ, ਜਿਸ ਕਾਰਨ ਚੋਣਾਂ ਦੌਰਾਨ ਕਿਤੇ ਵੀ ਕੋਈ ਅਣਚਾਹੀ ਘਟਨਾ ਸਾਹਮਣੇ ਨਹੀਂ ਆਈ।
;
;
;
;
;
;
;
;