JALANDHAR WEATHER

ਨਗਰ ਕੌਂਸਲ ਤਪਾ ਦੀਆਂ ਚੋਣਾਂ ਵਿਚ 81.31 ਫ਼ੀਸਦੀ ਪੋਲਿੰਗ

ਤਪਾ ਮੰਡੀ (ਬਰਨਾਲਾ), 26 ਮਈ (ਵਿਜੇ ਸ਼ਰਮਾ ਪ੍ਰਵੀਨ ਗਰਗ) - ਤਪਾ ਨਗਰ ਕੌਂਸਲ ਦੀਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ ਚੁੱਕਿਆ ਹੈ, ਜਿਸ ਦੇ ਚਲਦਿਆਂ ਕਿਸੇ ਵੀ ਵਾਰਡ ਦੇ ਵਿਚ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ, ਪਰ ਕੁਝ ਥਾਵਾਂ ਤੇ ਥੋੜਾ ਮੋਟਾ ਤਕਰਾਰ ਹੁੰਦਾ ਵੇਖਿਆ ਗਿਆ। ਅੰਤਾਂ ਦੀ ਪੈ ਰਹੀ ਗਰਮੀ ਦੌਰਾਨ ਵੋਟਰਾਂ ਵਿਚ ਉਤਸ਼ਾਹ ਵੇਖਿਆ ਗਿਆ, ਜਿਸ ਕਰਕੇ ਵੋਟਰਾਂ ਵਲੋਂ 81 .31 ਫ਼ੀਸਦੀ ਬੰਪਰ ਵੋਟਾਂ ਪੋਲ ਹੋਈਆਂ। ਭਦੌੜ ਅਤੇ ਧਨੌਲਾ ਦੀਆਂ ਨਗਰ ਕੌਂਸਲਾ ਤੋਂ ਇਹ ਕਿਤੇ ਜ਼ਿਆਦਾ ਹੈ, ਜਿਸ ਕਰਕੇ 29 ਮਈ ਨੂੰ ਆਉਣ ਵਾਲੇ ਨਤੀਜੇ ਹੈਰਾਨੀਜਨਕ ਹੋਣਗੇ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਸਵੇਰੇ ਅੱਠ ਵਜੇ ਸ਼ੁਰੂ ਹੋ ਗਈਆਂ ਸਨ, ਜਿਸ ਕਰਕੇ ਸਵੇਰੇ ਸਵੇਰੇ ਕਾਫੀ ਪ੍ਰਤੀਸ਼ਤ ਵੋਟ ਹੋ ਚੁੱਕੀ ਸੀ। ਪਰ ਜਿਉਂ ਹੀ ਗਰਮੀ ਵਧੀ ਤਾਂ ਵੋਟਰ ਆਪਣੇ ਘਰਾਂ ਵਿਚ ਹੀ ਬੈਠ ਗਏ, ਜਿਨਾਂ ਨੂੰ ਫੋਨ ਕਰਕੇ ਵੱਖ-ਵੱਖ ਉਮੀਦਵਾਰਾਂ ਵਲੋਂ ਬੁਲਾਇਆ ਗਿਆ। ਤਿੰਨ ਵਜੇ ਤੋਂ ਬਾਅਦ ਵੋਟਰ ਆਪਣੇ ਘਰਾਂ ਤੋਂ ਬਾਹਰ ਨਿਕਲੇ, ਜਿਨ੍ਹਾਂ ਨੇ ਆ ਕੇ ਬੰਪਰ ਵੋਟਿੰਗ ਕੀਤੀ ਅਤੇ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਖ਼ਤਮ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ