ਰੇਲ ਗੱਡੀ ਹੇਠਾਂ ਆਉਣ ਨਾਲ ਅਣ-ਪਛਾਤੇ ਵਿਅਕਤੀ ਦੀ ਮੌਤ
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ)- ਜੈਤੋ-ਬਠਿੰਡਾ ਰੇਲਵੇ ਲਾਇਨ ’ਤੇ ਸਥਿਤ ਗੁੱਗਾ ਮਾੜੀ ਮੰਦਰ ਜੈਤੋ ਦੇ ਸਾਹਮਣੇ ਇਕ ਅਣ-ਪਛਾਤੇ 30-35 ਸਾਲਾ ਵਿਅਕਤੀ ਦੀ ਲਾਸ਼ ਮਿਲਣ ਦਾ ਪਤਾ ਲੱਗਿਆ ਹੈ। ਸਥਾਨਕ ਜੀ.ਆਰ.ਪੀ. ਪੁਲਿਸ ਚੌਂਕੀ ਦੇ ਇੰਚਾਰਜ ਗੁਰਮੀਤ ਸਿੰਘ ਏ.ਐਸ.ਆਈ. ਅਤੇ ਹਰਜੀਤ ਸਿੰਘ ਏ.ਐਸ.ਆਈ ਨੇ ਦੱਸਿਆ ਹੈ ਕਿ ਲੰਘੀ ਰਾਤ ਕਰੀਬ 11 ਵਜੇ ਪੰਜਾਬ ਮੇਲ ਗੱਡੀ ਦੇ ਡਰਾਇਵਾਰ ਨੇ ਰੇਲਵੇ ਸਟੇਸ਼ਨ ਜੈਤੋ ਨੂੰ ਸੂਚਿਤ ਕੀਤਾ ਕਿ ਰੇਲਵੇ ਲਾਇਨ ਦੇ ਵਿਚਕਾਰ ਕਿਸੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਹ ਸੂਚਨਾ ਜੀ.ਆਰ.ਪੀ. ਪੁਲਿਸ ਚੌਂਕੀ ਜੈਤੋ ਨੂੰ ਮਿਲੀ ਤਾਂ ਗੁਰਮੀਤ ਸਿੰਘ ਏ.ਐਸ.ਆਈ. ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਅਣ-ਪਛਾਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 30-35 ਸਾਲ ਹੈ, ਕਾਲੇ ਰੰਗ ਦੀ ਟੀ. ਸ਼ਰਟ ਤੇ ਨੀਲੀ ਜੀਨ ਪਾਈ ਹੋਈ ਹੈ। ਉਸ ਦੇ ਸੱਜੇ ਹੱਥ ’ਤੇ ਕਾਲੇ ਸੁਰਮੇ ਨਾਲ ਬਿੱਛੂ ਦਾ ਟੈਟੂ ਅਤੇ ਸੱਜੀ ਬਾਂਹ ’ਤੇ ਸੁਰਮੇ ਨਾਲ ਅੰਗਰੇਜੀ ਵਿਚ ਐਸ.ਪੀ ਲਿਖਿਆ ਹੋਇਆ ਹੈ। ਲਾਸ਼ ਦੀ ਸਨਾਖ਼ਤ ਨਾ ਹੋਣ ਕਰਕੇ ਦੇਹ ਸਿਵਲ ਹਸਪਤਾਲ ਜੈਤੋ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰੱਖਿਆ ਗਿਆ ਹੈ।
;
;
;
;
;
;
;
;