ਬਿਜਲੀ ਸੰਘਰਸ਼ਸ਼ੀਲ ਦੇ ਸੱਦੇ ’ਤੇ ਟੀ. ਐੱਸ. ਯੂ. ਅਤੇ ਪੈਨਸ਼ਨਰਜ਼ ਅਸੋਸੀਏਸ਼ਨ ਨੇ ਦਿੱਤਾ ਰੋਸ ਧਰਨਾ
ਜੰਡਿਆਲਾ ਗੁਰੂ, 8 ਜੂਨ (ਪ੍ਰਮਿੰਦਰ ਸਿੰਘ ਜੋਸਨ)- ਬਿਜਲੀ ਸੰਘਰਸ਼ਸ਼ੀਲ ਦੇ ਸੱਦੇ ਤੇ ਟੈਕਨੀਕਲ ਸਰਵਿਸ ਯੂਨੀਅਨ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਅਤੇ ਅਪਰੈਂਟਿਸ ਲਾਈਨਮੈਨਾਂ ਤੇ ਪਟਿਆਲਾ ਵਿਖੇ ਕੀਤੇ ਗਏ ਲਾਠੀਚਾਰਜ ਦੇ ਵਿਰੁੱਧ ਪੰਜਾਬ ਰਾਜ ਪਾਵਰ ਕਾਮ ਲਿਮਿਟਡ ਦੇ ਦਫ਼ਤਰ ਦੇ ਬਾਹਰ ਜੰਡਿਆਲਾ ਗੁਰੂ ਵਿਖੇ ਰੋਸ ਧਰਨਾਂ ਦਿੱਤਾ ਗਿਆ ।
ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਲਾਠੀਚਾਰਜ਼ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਅੰਨੇਵਾਹ ਲਾਠੀਚਾਰਜ ਕਰਨ ਵਾਲੇ ਅਧਿਕਾਰੀ ਨੂੰ ਫ਼ਾਰਗ ਕਰਕੇ ਉਨ੍ਹਾਂ ਤੇ ਪਰਚਾ ਦਰਜ਼ ਕਰਕੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਸੰਘਰਸ਼ ਕਰ ਰਹੇ ਸਾਥੀਆ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਕੇ ਉਹਨਾਂ ਨੂੰ ਮਹਿਕਮੇ ਅੰਦਰ ਪੱਕਾ ਰੁਜ਼ਗਾਰ ਦਿੱਤੇ ਜਾਣ ਦੀ ਪਰਜੋਰ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਵਿਚ ਜਥੇਬੰਦੀਆਂ ਤਿੱਖੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ ਜਿਸ ਦੀ ਜ਼ੁੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਦੀ ਹੋਵੇਗੀ।
ਇਸ ਧਰਨੇ ਦੀ ਪ੍ਰਧਾਨਗੀ ਡਵੀਜ਼ਨ ਪ੍ਰਧਾਨ ਬਿਕਰਮਜੀਤ ਸਿੰਘ ਨੇ ਕੀਤੀ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਮਨੋਜ ਕੁਮਾਰ ਸਕੱਤਰ ਨੇ ਨਿਭਾਈ। ਇਸ ਧਰਨੇ ਵਿਚ ਐਸੋਸੀਏਸ਼ਨ ਵਲੋ ਡਵੀਜ਼ਨ ਪ੍ਰਧਾਨ ਕੁਲਵੰਤ ਸਿੰਘ ਅਤੇ ਸਕੱਤਰ ਨੱਥਾ ਸਿੰਘ ਟੀ. ਐਸ. ਯੂ. ਵਲੋ ਬਾਰਡਰ ਜੋਨ ਦੇ ਪ੍ਰਧਾਨ ਜੈਮਲ ਸਿੰਘ, ਮੀਟਰ ਰੀਡਰ ਯੂਨੀਅਨ ਵਲੋ ਗਗਨਦੀਪ ਸਿੰਘ ਪ੍ਰਧਾਨ ਪੰਜਾਬ, ਟੈਕਨੀਕਲ ਸਰਵਿਸ ਯੂਨੀਅਨ ਡਵੀਜ਼ਨ ਕਮੇਟੀ ਸ. ਬਿਕਰਮਜੀਤ ਸਿੰਘ ਪ੍ਰਧਾਨ,ਅਮਨਪ੍ਰੀਤ ਸਿੰਘ ਪ੍ਰਧਾਨ ਐਮ ਐਸ ਯੂ, ਸਕੱਤਰ ਅਸ਼ੋਕ ਕੁਮਾਰ, ਮੀਤ ਪ੍ਰਧਾਨ ਜੋਗਿੰਦਰ ਸਿੰਘ ਸੋਢੀ, ਸਹਾਇਕ ਸਕੱਤਰ ਅਵਤਾਰ ਸਿੰਘ, ਕੈਸੀਅਰ ਸੁਖਦੇਵ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਜੰਡਿਆਲਾ ਗੁਰੂ ਸਬ ਡਵੀਜ਼ਨ ਪ੍ਰਧਾਨ ਅਮਨਦੀਪ ਸਿੰਘ ਜਾਣੀਆਂ ਅਤੇ ਹੋਰਾਂ ਨੇ ਹਿੱਸਾ ਲਿਆ ।
;
;
;
;
;
;
;
;